ਭਾਰ ਘਟਾਉਣ ਤੋਂ ਲੈਕੇ ਖ਼ੂਬਸੂਰਤੀ ਵਧਾਉਣ ਤੱਕ ਤੁਸੀਂ ਸ਼ਹਿਦ ਦੇ ਕਈ ਸਾਰੇ ਫਾਇਦੇ ਸੁਣੇ ਹੋਣਗੇ ਕੀ ਤੁਸੀਂ ਕਦੇ ਸ਼ਹਿਦ ਦੀ ਐਕਸਪਾਇਰੀ ਡੇਟ ‘ਤੇ ਗੌਰ ਕੀਤਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਹਿਦ ਕਦੇ ਖ਼ਰਾਬ ਹੁੰਦਾ ਹੈ ਜਾਂ ਨਹੀਂ। ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ ਮਾਹਰਾਂ ਦੇ ਮੁਤਾਬਕ, ਸ਼ਹਿਦ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਹੈ ਭਾਵ ਕਿ ਜੇਕਰ ਸ਼ਹਿਦ ਨੂੰ ਚੰਗੀ ਤਰ੍ਹਾਂ ਸਾਂਭਿਆ ਜਾਵੇ ਤਾਂ ਉਹ ਕਦੇ ਖ਼ਰਾਬ ਨਹੀਂ ਹੁੰਦਾ ਹੈ ਹੁਣ ਤੁਹਾਡੇ ਮਨ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਆਖਰ ਸ਼ਹਿਦ ਵਿੱਚ ਅਜਿਹਾ ਕੀ ਹੈ, ਜਿਸ ਵਜ੍ਹਾ ਕਰਕੇ ਸ਼ਹਿਦ ਖ਼ਰਾਬ ਨਹੀਂ ਹੁੰਦਾ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿਗਿਆਨੀਆਂ ਨੇ ਆਪਣੇ ਅਧਿਐਨ ਵਿੱਚ ਪਤਾ ਲਗਾਇਆ ਕਿ ਸ਼ੁੱਧ ਸ਼ਹਿਦ ਵਿੱਚ ਨਾ ਦੇ ਬਰਾਬਰ ਨਮੀਂ ਹੁੰਦੀ ਹੈ ਸ਼ਹਿਦ ਵਿੱਚ ਨਮੀਂ ਨਾ ਹੋਣ ਕਰਕੇ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਕਿ ਇਸ ਵਿੱਚ ਬੈਕਟੀਰੀਆ ਪੈਦਾ ਨਹੀਂ ਹੋ ਸਕਦਾ ਹੈ ਨਮੀਂ ਨਾ ਹੋਣ ਕਰਕੇ ਸ਼ਹਿਰ ਵਿੱਚ ਬੈਕਟੀਰੀਆ ਪੈਦਾ ਨਹੀਂ ਹੋ ਸਕਦਾ ਹੈ, ਇਸ ਕਰਕੇ ਇਹ ਕਦੇ ਖ਼ਰਾਬ ਨਹੀਂ ਹੋ ਸਕਦਾ ਹੈ ਜੇਕਰ ਤੁਸੀਂ ਬਜ਼ਾਰ ਤੋਂ ਸ਼ਹਿਦ ਲਿਆ ਹੈ ਅਤੇ ਉਹ ਖ਼ਰਾਬ ਹੋ ਗਿਆ ਹੈ ਤਾਂ ਸਮਝ ਜਾਓ ਕਿ ਤੁਸੀਂ ਜਿਹੜਾ ਸ਼ਹਿਦ ਲਿਆ ਹੈ, ਉਸ ਵਿੱਚ ਕੁਝ ਮਿਲਾਵਟ ਕੀਤੀ ਗਈ ਹੈ