WWE ਵਿੱਚ ਪਹਿਲਾਂ ਗ੍ਰੇਟ ਖਲੀ ਨੇ ਜਾਪਾਨ ਦੀ ਪ੍ਰੀ ਰੈਸਲਿੰਗ ਵਿੱਚ ਹਿੱਸਾ ਲਿਆ ਸੀ। ਜਾਪਾਨ ਵਿੱਚ ਉਹ ਜਾਇੰਟ ਸਿੰਘ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਤਾਂ ਆਓ ਹੁਣ ਜਾਣਦੇ ਹਾਂ WWE ਵਿੱਚ ਦ ਗ੍ਰੇਟ ਖਲੀ ਕਿਵੇਂ ਗਏ ਸੀ। ਖਲੀ ਨੂੰ WWE ਵੱਲੋਂ ਸਪੰਰਕ ਕੀਤਾ ਗਿਆ ਸੀ ਤੇ ਉਨ੍ਹਾਂ ਨੇ 2006 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2007 'ਚ ਗ੍ਰੇਟ ਖਲੀ WWE ਵਿਸ਼ਵ ਚੈਂਪੀਅਨ ਬਣੇ। ਉਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪਹਿਲਵਾਨ ਬਣੇ। ਖਲੀ ਨੇ ਜੌਨ ਸੀਨਾ, ਰੈਂਡੀ ਓਰਟਨ, ਅਡਰਟੇਕਰ ਤੇ ਬਿੱਗ ਸ਼ੋਅ ਵਰਗੇ ਨਾਲ ਮੁਕਾਬਲਾ ਕੀਤਾ ਹੈ। ਖਲੀ ਨੇ 2014 ਵਿੱਚ WWE ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਇਸ ਤੋਂ ਬਾਅਦ ਸਪੈਸ਼ਲ ਗੈਸਟ ਵਜੋਂ ਜਾਂਦੇ ਰਹੇ। 2015 ਵਿੱਚ ਖਲੀ ਨੇ ਜਲੰਧਰ ਵਿੱਚ ਆਪਣਾ ਕੁਸ਼ਤੀ ਪ੍ਰੋਮਸ਼ਨ ਤੇ ਸਕੂਲ CWE ਖੋਲ੍ਹਿਆ ਇਸ ਦਾ ਪਹਿਲਾ ਸਮਾਗਮ 12 ਦਸੰਬਰ 2015 ਵਿੱਚ ਹੋਇਆ ਸੀ।