ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਸਸਤਾ ਸੋਨਾ ਕਿੱਥੇ ਮਿਲਦਾ ਹੈ? ਜੇਕਰ ਤੁਹਾਡੇ ਦਿਮਾਗ ਵਿੱਚ ਦੁਬਈ ਦਾ ਨਾਮ ਆ ਰਿਹਾ ਹੈ ਤਾਂ ਤੁਸੀਂ ਬਿਲਕੁਲ ਗਲਤ ਹੋ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿੱਚ ਸਭ ਤੋਂ ਸਸਤਾ ਸੋਨਾ ਕਿਸ ਦੇਸ਼ ਵਿੱਚ ਮਿਲਦਾ ਹੈ? ਦਰਅਸਲ, ਇਸ ਸਵਾਲ ਦਾ ਸਹੀ ਜਵਾਬ ਹੈ ਭੂਟਾਨ... ਜੀ ਹਾਂ, ਦੁਨੀਆ ਦਾ ਸਭ ਤੋਂ ਸਸਤਾ ਸੋਨਾ ਏਸ਼ੀਆਈ ਦੇਸ਼ ਭੂਟਾਨ 'ਚ ਮਿਲਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਭੂਟਾਨ 'ਚ ਸਭ ਤੋਂ ਸਸਤਾ ਸੋਨਾ ਮਿਲਣ ਦੇ ਕੀ ਕਾਰਨ ਹਨ? ਹਾਲਾਂਕਿ ਭੂਟਾਨ 'ਚ ਸਸਤਾ ਸੋਨਾ ਮਿਲਣ ਦੇ ਕਈ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਭੂਟਾਨ 'ਚ ਸੋਨਾ ਟੈਕਸ-ਮੁਕਤ ਹੈ। ਇਸ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭੂਟਾਨ 'ਚ ਸੋਨੇ 'ਤੇ ਘੱਟ ਦਰਾਮਦ ਡਿਊਟੀ ਹੈ। ਭੂਟਾਨ ਅਤੇ ਭਾਰਤ ਦੀ ਕਰੰਸੀ ਦਾ ਮੁੱਲ ਲਗਭਗ ਇੱਕੋ ਜਿਹਾ ਹੈ। ਹਾਲਾਂਕਿ, ਜੇਕਰ ਤੁਸੀਂ ਭੂਟਾਨ ਤੋਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਸ਼ਰਤਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਦਰਅਸਲ, ਸੋਨਾ ਖਰੀਦਣ ਲਈ ਸੈਲਾਨੀਆਂ ਨੂੰ ਭੂਟਾਨ ਸਰਕਾਰ ਦੁਆਰਾ ਪ੍ਰਮਾਣਿਤ ਹੋਟਲ ਵਿੱਚ ਘੱਟੋ-ਘੱਟ ਇੱਕ ਰਾਤ ਰੁਕਣੀ ਪੈਂਦੀ ਹੈ। ਇਸ ਤੋਂ ਇਲਾਵਾ ਸੈਲਾਨੀਆਂ ਨੂੰ ਸੋਨਾ ਖਰੀਦਣ ਲਈ ਅਮਰੀਕੀ ਡਾਲਰ ਲਿਆਉਣੇ ਪੈਂਦੇ ਹਨ। ਸੈਲਾਨੀਆਂ ਨੂੰ ਸਸਟੇਨੇਬਲ ਡਿਵੈਲਪਮੈਂਟ ਫੀਸ (SDF) ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਭਾਰਤੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਦਿਨ 1,200-1,800 ਰੁਪਏ ਦੇਣੇ ਪੈਂਦੇ ਹਨ। ਨਾਲ ਹੀ, ਸੈਲਾਨੀਆਂ ਨੂੰ ਸੋਨਾ ਖਰੀਦਣ ਲਈ ਰਸੀਦ ਲੈਣੀ ਪੈਂਦੀ ਹੈ। ਤੁਹਾਨੂੰ ਦੱਸ ਦਈਏ ਕਿ ਭੂਟਾਨ 'ਚ ਡਿਊਟੀ-ਫ੍ਰੀ ਦੁਕਾਨਾਂ ਤੋਂ ਡਿਊਟੀ ਮੁਕਤ ਸੋਨਾ ਖਰੀਦਿਆ ਜਾ ਸਕਦਾ ਹੈ।