ਏਜੰਟ ਨੂੰ ਕਿਵੇਂ ਮਿਲ ਜਾਂਦੀ ਰੇਲ ਦੀ ਕਨਫਰਮ ਟਿਕਟ?

ਅਕਸਰ ਜਦੋਂ ਸਾਨੂੰ ਰੇਲ ਦੀ ਕਨਫਰਮ ਟਿਕਟ ਨਹੀਂ ਮਿਲਦੀ ਹੈ ਤਾਂ ਅਸੀਂ ਏਜੰਟ ਕੋਲ ਜਾਂਦੇ ਹਾਂ

Published by: ਏਬੀਪੀ ਸਾਂਝਾ

ਫਿਰ ਮਨ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਆਖਿਰ ਏਜੰਟ ਦੇ ਕੋਲ ਹਮੇਸ਼ਾ ਕਨਫਰਮ ਟਿਕਟ ਕਿਵੇਂ ਹੁੰਦੀ ਹੈ

Published by: ਏਬੀਪੀ ਸਾਂਝਾ

ਰੇਲਵੇ ਟਿਕਟ ਏਜੰਟ ਅਸਲ ਵਿੱਚ ਰੇਲਵੇ ਦੇ ਨਿਯਮਾਂ ਨੂੰ ਸਮਝਦੇ ਹਨ ਅਤੇ ਆਪਣੀ ਏਜੰਟ ਆਈਡੀ ਤੋਂ ਟਿਕਟ ਲੈ ਲੈਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਪਹਿਲਾਂ ਕਿ ਆਮ ਆਦਮੀ ਵੈਬਸਾਈਟ ‘ਤੇ ਲਾਗਇਨ ਕਰੇ, ਏਜੰਟ ਤਾਂ ਟਿਕਟ ਵੀ ਬੁੱਕ ਕਰ ਚੁੱਕੇ ਹੁੰਦੇ ਹਨ

Published by: ਏਬੀਪੀ ਸਾਂਝਾ

ਏਜੰਟ ਹਮੇਸ਼ਾ ਸਮਾਂ ਬਚਾਉਣ ਲਈ ਮਾਸਟਰ ਲਿਸਟ ਦੀ ਵਰਤੋਂ ਕਰਦੇ ਹਨ ਅਤੇ ਡਿਟੇਲ ਪਹਿਲਾਂ ਤੋਂ ਹੀ ਸਿਸਟਮ ਵਿੱਚ ਸੇਵ ਕਰ ਲੈਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਕਈ ਸਾਰੇ ਏਜੰਟ ਆਟੋਬੂਕਿੰਗ ਵਾਲੇ ਸਾਫਟਵੇਅਰ ਜਾਂ ਐਕਸਟੈਨਸ਼ਨ ਦੀ ਵਰਤੋਂ ਕਰਦੇ ਹਨ

Published by: ਏਬੀਪੀ ਸਾਂਝਾ

ਕਈ ਸਾਰੇ ਏਜੰਟ ਤਾਂ 2-3 ਮਹੀਨੇ ਪਹਿਲਾਂ ਹੀ ਟਿਕਟ ਬੁੱਕ ਕਰ ਲੈਂਦੇ ਹਨ ਅਤੇ ਡਿਮਾਂਡ ਵਧਣ ਤੇ ਉਨ੍ਹਾਂ ਨੂੰ ਕੈਂਸਲ ਕਰਕੇ ਗਾਹਕ ਦੇ ਨਾਮ ‘ਤੇ ਦੁਬਾਰਾ ਬੂਕਿੰਗ ਕਰ ਲੈਂਦੇ ਹਨ

Published by: ਏਬੀਪੀ ਸਾਂਝਾ

ਕੁਝ ਖਾਸ ਏਜੰਟਸ ਨੂੰ IRCTC ਖੁਦ ਹੀ ਅਲੱਗ ਸਰਵਰ ਜਾਂ ਡੋਂਗਲ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦੀ ਟਿਕਟ ਛੇਤੀ ਬੁੱਕ ਹੋਵੇ

Published by: ਏਬੀਪੀ ਸਾਂਝਾ

ਇੰਨਾ ਹੀ ਨਹੀਂ ਹੈਡਕੁਆਰਟਰ ਕੋਟਾ ਅਤੇ ਹੋਰ ਕੋਟੇ ਦੀ ਜਾਣਕਾਰੀ ਵੀ ਹੁੰਦੀ ਹੈ, ਜਿਸ ਨਾਲ ਉਹ ਆਸਾਨੀ ਨਾਲ ਟਿਕਟ ਲੈ ਲੈਂਦੇ ਹਨ

Published by: ਏਬੀਪੀ ਸਾਂਝਾ