ਧਰਤੀ ਦੇ ਘੁੰਮਣ ਦੀ ਪ੍ਰਕਿਰਿਆ ਦੇ ਬਾਰੇ ਸੋਚਦੇ ਹੀ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ। ਜੇ ਧਰਤੀ ਘੁੰਮਦੀ ਹੈ ਤਾਂ ਸਾਨੂੰ ਇਸਦਾ ਅਹਿਸਾਸ ਕਿਉਂ ਨਹੀਂ ਹੁੰਦਾ। ਇਸ ਸਵਾਲ ਦਾ ਜਵਾਬ ਜਾਣਨ ਲਈ ਬਹੁਤ ਸਾਰੇ ਲੋਕ ਪੱਬਾਂ-ਭਾਰ ਰਹਿੰਦੇ ਹਨ। ਆਓ ਜਾਣਦੇ ਹਾਂ ਕਿ ਜੇ ਧਰਤੀ ਘੁੰਮਦੀ ਹੈ ਤਾਂ ਸਾਨੂੰ ਇਸਦਾ ਅਹਿਸਾਸ ਕਿਉਂ ਨਹੀਂ ਹੁੰਦਾ। ਧਰਤੀ ਤਕਰੀਬਨ 1670 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਘੁੰਮ ਰਹੀ ਹੈ। ਇਸ ਦੀ ਗਤੀ ਇਸ ਹੱਦ ਤੱਕ ਸਥਿਰ ਹੈ ਕਿ ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦੀ। ਸਾਡੇ ਸਰੀਰ ਤੇ ਵਾਤਾਵਰਨ ਦੀ ਗਤੀ ਧਰਤੀ ਦੀ ਗਤੀ ਦੇ ਨਾਲ ਮਿਲਦੀ ਹੈ। ਇਸ ਲਈ ਧਰਤੀ ਦੇ ਘੁੰਮਣ ਦੀ ਗਤੀ ਦਾ ਸਾਨੂੰ ਅਹਿਸਾਸ ਨਹੀਂ ਹੁੰਦਾ।