ਅਕਸਰ ਇਹ ਸਵਾਲ ਉੱਠਦਾ ਹੈ ਕਿ ਭਾਰਤ ਵਿੱਚ ਸ਼ਰਾਬ ਸਭ ਤੋਂ ਪਹਿਲਾਂ ਕਿੱਥੋਂ ਆਈ ? ਰਿਗਵੇਦ ਵਿੱਚ ਸ਼ਰਾਬ ਦੀਆਂ ਕਈ ਕਿਸਮਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਸੋਮ, ਸੌਵੀਰ ਅਤੇ ਮਦਿਰਾ ਪ੍ਰਮੁੱਖ ਹਨ। ਪ੍ਰਾਚੀਨ ਭਾਰਤ 'ਚ ਧਾਰਮਿਕ ਰੀਤੀ ਰਿਵਾਜਾਂ ਵਿੱਚ ਸ਼ਰਾਬ ਪੀਤੀ ਜਾਂਦੀ ਸੀ, ਖਾਸ ਕਰਕੇ ਸੋਮ ਰਸ ਦੇ ਰੂਪ ਵਿੱਚ ਹਾਲਾਂਕਿ, ਉਸ ਸਮੇਂ ਸ਼ਰਾਬ ਦਾ ਸੇਵਨ ਆਮ ਲੋਕਾਂ ਵਿੱਚ ਪ੍ਰਚਲਿਤ ਨਹੀਂ ਸੀ। ਜਦੋਂ ਭਾਰਤ 'ਚ ਮੁਗਲ ਸਾਮਰਾਜ ਦੀ ਸਥਾਪਨਾ ਹੋਈ ਤਾਂ ਸ਼ਾਹੀ ਦਰਬਾਰਾਂ ਵਿੱਚ ਇੱਕ ਵਾਰ ਫਿਰ ਸ਼ਰਾਬ ਦੀ ਖਪਤ ਵਧ ਗਈ। ਮੁਗਲ ਕਾਲ ਦੌਰਾਨ ਸ਼ਰਾਬ ਦਾ ਸੇਵਨ ਸਮਾਜਿਕ ਰੁਤਬੇ ਅਤੇ ਸ਼ਾਹੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਸੀ। ਬ੍ਰਿਟਿਸ਼ ਸਾਮਰਾਜ ਨੇ ਭਾਰਤ ਵਿੱਚ ਸ਼ਰਾਬ ਦੀ ਖਪਤ ਨੂੰ ਪੂਰੀ ਤਰ੍ਹਾਂ ਇੱਕ ਕਾਰੋਬਾਰ ਵਿੱਚ ਬਦਲ ਦਿੱਤਾ। ਅੰਗਰੇਜ਼ਾਂ ਦੇ ਰਾਜ ਦੌਰਾਨ ਸ਼ਰਾਬ ਦਾ ਸੇਵਨ ਵਧਿਆ ਅਤੇ ਆਮ ਲੋਕਾਂ ਵਿੱਚ ਇਹ ਇੱਕ ਆਮ ਆਦਤ ਬਣ ਗਈ। ਅੰਗਰੇਜ਼ਾਂ ਨੇ ਸ਼ਰਾਬ ਨੂੰ ਵਪਾਰਕ ਸਾਧਨ ਬਣਾਇਆ, ਜਿਸ ਤੋਂ ਉਨ੍ਹਾਂ ਨੂੰ ਮਾਲੀਆ ਮਿਲਦਾ ਸੀ। ਅੰਗਰੇਜ਼ਾਂ ਨੇ ਸ਼ਰਾਬ ਦੇ ਉਤਪਾਦਨ ਅਤੇ ਵੰਡ 'ਤੇ ਟੈਕਸ ਲਗਾ ਦਿੱਤਾ ਅਤੇ ਇਸਨੂੰ ਇੱਕ ਪ੍ਰਮੁੱਖ ਵਪਾਰਕ ਗਤੀਵਿਧੀ ਬਣਾ ਦਿੱਤਾ।