ਤੁਸੀਂ ਕਦੇ ਨਾ ਕਦੇ ਟ੍ਰਿਪ ‘ਤੇ ਜ਼ਰੂਰ ਗਏ ਹੋਵੋਗੇ ਟ੍ਰਿਪ ‘ਤੇ ਜਾਣ ਤੋਂ ਬਾਅਦ ਤੁਸੀਂ ਹੋਟਲ ਵਿੱਚ ਰੁਕੇ ਹੋਵੋਗੇ ਤੁਸੀਂ ਕਦੇ ਗੌਰ ਕੀਤਾ ਹੈ ਕਿ ਸਾਰੇ ਹੋਟਲ ਦੇ ਕਮਰਿਆਂ ਵਿੱਚ ਇੱਕ ਚੀਜ਼ Common ਹੁੰਦੀ ਹੈ ਇਹ Common ਚੀਜ਼ ਬੈੱਡ ‘ਤੇ ਵਿਛੀ ਚਾਦਰ ਹੁੰਦੀ ਹੈ ਹੋਟਲ ਵਿੱਚ ਜ਼ਿਆਦਾਤਰ ਚਿੱਟੀ ਚਾਦਰਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਹੋਟਲ ਦੇ ਕਮਰਿਆਂ ਵਿੱਚ ਚਿੱਟੀ ਚਾਦਰ ਹੀ ਕਿਉਂ ਵਿਛਾਈ ਜਾਂਦੀ ਹੈ ਦਰਅਸਲ, ਚਿੱਟੀ ਚਾਦਰ ਨੂੰ ਸਾਫ਼ ਕਰਨਾ ਕਾਫੀ ਸੌਖਾ ਹੁੰਦਾ ਹੈ ਹੋਟਲਾਂ ਵਿੱਚ ਸਾਰੀਆਂ ਚਾਦਰਾਂ ਨੂੰ ਇਕੱਠਿਆਂ ਬਲੀਚ ਨਾਲ ਧੋਤਾ ਜਾਂਦਾ ਹੈ ਇਸ ਦੇ ਨਾਲ ਹੀ ਇਨ੍ਹਾਂ ਵਿੱਚ ਕਲੋਰੀਨ ਵੀ ਪਾਇਆ ਜਾਂਦਾ ਹੈ ਚਿੱਟੀ ਚਾਦਰ ‘ਤੇ ਲੱਗਿਆ ਦਾਗ ਬਲੀਚ ਨਾਲ ਆਸਾਨੀ ਨਾਲ ਸਾਫ ਹੋ ਜਾਂਦਾ ਹੈ