ਕੱਦੂ ਦੇ ਬੀਜਾਂ 'ਚ ਵਿਟਾਮਿਨ ਏ, ਸੀ ਅਤੇ ਈ, ਓਮੇਗਾ 3 ਫੈਟੀ ਐਸਿਡ, ਜ਼ਿੰਕ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।



ਹਰੇ ਰੰਗ ਵਾਲੇ ਕੱਦੂ ਦੇ ਬੀਜ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ।



ਇਹ ਪ੍ਰੋਸਟੇਟ ਕੈਂਸਰ, ਟਾਈਪ 2 ਡਾਇਬਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।



ਇਸ ਲਈ ਜੇਕਰ ਤੁਸੀਂ ਇਸ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਲ ਕਰਦੇ ਹੋ ਤਾਂ ਤੁਹਾਨੂੰ ਕਈ ਸਿਹਤ ਲਾਭ ਪ੍ਰਾਪਤ ਹੋ ਸਕਦੇ ਹਨ।



ਕੱਦੂ ਦੇ ਬੀਜ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਔਰਤਾਂ 'ਚ ਛਾਤੀ ਦੇ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।



ਕੱਦੂ ਦੇ ਬੀਜ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੇ ਹਨ। ਇਨ੍ਹਾਂ ਬੀਜਾਂ 'ਚ ਪਾਏ ਜਾਣ ਵਾਲੇ ਫਾਈਬਰਸ ਹੌਲੀ-ਹੌਲੀ ਪਚ ਜਾਂਦੇ ਹਨ, ਜਿਸ ਕਾਰਨ ਖੂਨ 'ਚ ਸ਼ੂਗਰ ਲੈਵਲ ਚੰਗੀ ਤਰ੍ਹਾਂ ਕੰਟਰੋਲ 'ਚ ਰਹਿੰਦਾ ਹੈ।



ਨਾ ਸਿਰਫ਼ ਸ਼ੂਗਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ, ਸਗੋਂ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਸ਼ੂਗਰ ਹੈ, ਉਨ੍ਹਾਂ ਨੂੰ ਵੀ ਇਸ ਦਾ ਫਾਇਦਾ ਹੁੰਦਾ ਹੈ। ਇਸ ਲਈ, ਕੱਦੂ ਦੇ ਬੀਜ ਇੱਕ ਸਿਹਤਮੰਦ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੋ ਸਕਦੇ ਹਨ।



ਕੱਦੂ ਦੇ ਬੀਜ ਦਿਲ ਦੀ ਸਿਹਤ ਲਈ ਇੱਕ ਮਹੱਤਵਪੂਰਨ ਪੌਸ਼ਟਿਕ ਸਰੋਤ ਹੋ ਸਕਦੇ ਹਨ।



ਕੱਦੂ ਦੇ ਬੀਜ ਐਂਟੀਆਕਸੀਡੈਂਟ, ਮੈਗਨੀਸ਼ੀਅਮ, ਜ਼ਿੰਕ ਅਤੇ unsaturated fat ਦਾ ਚੰਗਾ ਸਰੋਤ ਹਨ। ਇਨ੍ਹਾਂ ਬੀਜਾਂ 'ਚ ਮੌਜੂਦ ਸਾਰੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।



ਕੱਦੂ ਦੇ ਬੀਜਾਂ ਵਿੱਚ ਕੁਦਰਤੀ ਗੁਣ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਜੋੜਾਂ ਦੇ ਦਰਦ ਦਾ ਮੁੱਖ ਕਾਰਨ ਅਕਸਰ ਜੋੜਾਂ ਵਿੱਚ ਸੋਜਸ਼ ਹੁੰਦੀ ਹੈ, ਅਤੇ ਕੱਦੂ ਦੇ ਬੀਜਾਂ ਦੇ anti-inflammatory ਗੁਣ ਸੋਜ ਨੂੰ ਘਟਾ ਸਕਦੇ ਹਨ।