ਗਿੱਪੀ ਗਰੇਵਾਲ ਲਈ ਸਾਲ 2023 ਬੇਹੱਦ ਸ਼ਾਨਦਾਰ ਰਿਹਾ ਹੈ। ਗਿੱਪੀ ਦੀਆਂ ਇਸ ਸਾਲ ਕਈ ਫਿਲਮਾਂ ਆਈਆਂ, ਪਰ ਇਨ੍ਹਾਂ ਵਿਚੋਂ ਇੱਕ ਫਿਲਮ ਅਜਿਹੀ ਸੀ, ਜਿਸ ਨੇ ਗਿੱਪੀ ਨੂੰ ਇੰਡਸਟਰੀ ਦਾ ਨੰਬਰ 1 ਸਟਾਰ ਬਣਾ ਦਿੱਤਾ। ਗਿੱਪੀ ਗਰੇਵਾਲ ਦੀ ਫਿਲਮ 'ਕੈਰੀ ਆਨ ਜੱਟਾ 3' ਇਸ ਸਾਲ ਦੀ ਮਹਾ ਬਲਾਕਬਸਟਰ ਤੇ ਪੰਜਾਬੀ ਇੰਡਸਟਰੀ ਦੇ ਇਤਿਹਾਸ ;'ਚ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਵੀ ਖੂਬ ਧਮਾਲਾਂ ਪਾਈਆਂ ਅਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। 'ਕੈਰੀ ਆਨ ਜੱਟਾ 3' ਦੀ ਵਜ੍ਹਾ ਕਰਕੇ ਗਿੱਪੀ ਤੇ ਉਨ੍ਹਾਂ ਦੀ ਪਰਿਵਾਰ ਦੀ ਇਸ ਵਾਰ ਦੀ ਦੀਵਾਲੀ ਬਹੁਤ ਸਪੈਸ਼ਲ ਰਹੀ ਹੈ। ਗਿੱਪੀ ਨੇ ਆਪਣੇ ਪਰਿਵਾਰ ਨਾਲ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗਿੱਪੀ ਦੇ ਨਾਲ ਉਨ੍ਹਾਂ ਦੀ ਪਤਨੀ ਰਵਨੀਤ ਕੌਰ, ਤਿੰਨੇ ਪੁੱਤਰ ਸ਼ਿੰਦਾ, ਏਕਓਮ ਤੇ ਗੁਰਬਾਜ਼ ਗਰੇਵਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਗਿੱਪੀ ਦੀ ਮਾਂ ਤੇ ਰਵਨੀਤ ਦਾ ਭਰਾ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਤੇ ਗਿੱਪੀ ਦੇ ਫੈਨਜ਼ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ। ਗਰੇਵਾਲ ਫੈਮਿਲੀ ਦੀ ਦੀਵਾਲੀ ਲੁੱਕ ਦੀ ਗੱਲ ਕਰੀਏ ਤਾਂ ਸਭ ਨੇ ਰਵਾਇਤੀ ਪਹਿਰਾਵੇ ਪਹਿਨੇ ਹੋਏ ਹਨ। ਗਿੱਪੀ ਗਰੇਵਾਲ ਨੇ ਆਫ ਵ੍ਹਾਈਟ ਰੰਗ ਦਾ ਪਜਾਮਾ ਕੁੜਤਾ ਪਹਿਿਨਿਆ ਹੋਇਆ ਹੈ, ਜਦਕਿ ਰਵਨੀਤ ਨੇ ਪਿੰਕ ਕੱਲਰ ਦਾ ਸੂਟ ਪਹਿਿਨਿਆ ਹੈ। ਗਿੱਪੀ ਦੇ ਤਿੰਨੋ ਪੁੱਤਰ ਵੀ ਰਵਾਇਤੀ ਕੱਪੜਿਆਂ 'ਚ ਨਜ਼ਰ ਆ ਰਹੇ ਹਨ।