ਪੰਜਾਬੀ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਨੇ ਕਿਹਾ ਕਿ 'ਲਾਲ ਸਿੰਘ ਚੱਢਾ' ਦੇ ਨਿਰਮਾਤਾਵਾਂ ਨੇ ਫਿਲਮ ਦੇ ਕੁਝ ਪੰਜਾਬੀ ਡਾਇਲਾਗਜ਼ ਨੂੰ ਰੀ-ਡਬ ਕਰਨ ਦੇ ਉਨ੍ਹਾਂ ਦੇ ਸੁਝਾਅ 'ਤੇ ਧਿਆਨ ਨਹੀਂ ਦਿੱਤਾ
ਗਰੇਵਾਲ ਅਤੇ ਉਨ੍ਹਾਂ ਦੀ ਟੀਮ ਨੇ ਫਿਲਮ ਦੇ ਨਿਰਮਾਣ ਦੌਰਾਨ ਪੰਜਾਬੀ ਬੋਲੀ ਨੂੰ ਠੀਕ ਕਰਨ ਵਿੱਚ ਫਿਲਮ ਦੇ ਨਿਰਮਾਤਾ ਆਮਿਰ ਖਾਨ ਦੀ ਮਦਦ ਕੀਤੀ
ਗਿੱਪੀ ਗਰੇਵਾਲ ਨੇ ਕਿਹਾ ਕਿ ਜਦੋਂ ਉਹ ਅਤੇ ਉਨ੍ਹਾਂ ਦੀ ਟੀਮ ਫਿਲਮ ਦੇ ਪੰਜਾਬੀ ਲਹਿਜ਼ੇ (ਲਹਿਜ਼ਾ ਮਤਲਬ ਐਕਸੈਂਟ ਜਾਂ ਭਾਸ਼ਾ ਬੋਲਣ ਦਾ ਤਰੀਕਾ) 'ਤੇ ਕੰਮ ਕਰ ਰਹੇ ਸਨ, ਸਭ ਕੁਝ ਠੀਕ ਸੀ
ਪਰ ਜਦੋਂ ਅਭਿਨੇਤਾ ਨੇ ਫਿਲਮ ਦੀਆਂ ਕੁਝ ਝਲਕੀਆਂ ਦੇਖੀਆਂ ਤਾਂ ਉਨ੍ਹਾਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਇਸ ਨੂੰ 'ਲਾਲ ਸਿੰਘ ਚੱਢਾ' ਦੇ ਨਿਰਮਾਤਾਵਾਂ ਦੇ ਧਿਆਨ ਵਿੱਚ ਲਿਆਂਦਾ
ਉਨ੍ਹਾਂ ਨੇ ਫਿਲਮ 'ਚ ਆਮਿਰ ਦੀ ਅਦਾਕਾਰੀ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਫਿਲਮ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ।
ਗਰੇਵਾਲ ਨੇ ਕਿਹਾ, “ਰਾਣਾ ਰਣਬੀਰ (ਅਦਾਕਾਰ-ਲੇਖਕ) ਸਮੇਤ ਮੇਰੀ ਟੀਮ ਨੇ ਪੰਜਾਬੀ ਡਾਇਲਾਗ ਲਿਖਣ ਵਿੱਚ ਉਨ੍ਹਾਂ ਦੀ ਮਦਦ ਕੀਤੀ
ਪਰ ਇੱਕ ਵਾਰ ਜਦੋਂ ਮੈਂ ਫਿਲਮ ਵੇਖੀ ਤਾਂ ਮੈਂ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਫ਼ਿਲਮ ਦੇ ਡਾਇਲੌਗਜ਼ `ਚ ਪੰਜਾਬੀ ਟੱਚ ਲਿਆਉਣ ਲਈ ਦੁਬਾਰਾ ਡਬਿੰਗ ਕਰਨੀ ਚਾਹੀਦੀ ਹੈ
ਗਰੇਵਾਲ ਨੇ ਕਿਹਾ, ਉਹ ਮੇਰੇ ਨਾਲ ਸਹਿਮਤ ਸਨ, ਪਰ ਉਨ੍ਹਾਂ ਨੇ ਇਸ ਨੂੰ ਨਹੀਂ ਬਦਲਿਆ''
ਗਰੇਵਾਲ ਨੇ ਮੰਨਿਆ ਕਿ ਮਾੜੀ ਪੰਜਾਬੀ ਭਾਸ਼ਾ ਕਾਰਨ ਫਿਲਮ ਦਰਸ਼ਕਾਂ ਨਾਲ ਇੱਕ ਖਾਸ ਪੱਧਰ 'ਤੇ ਜੁੜਨ ਵਿੱਚ ਅਸਫਲ ਰਹੀ ਹੈ
ਆਮਿਰ ਖਾਨ ਨੇ ਲਾਲ ਸਿੰਘ ਚੱਢਾ ਵਿੱਚ ਸਿੱਖ ਕਿਰਦਾਰ ਨਿਭਾਇਆ ਹੈ ਅਤੇ ਫਿਲਮ ਦਾ ਪਲੌਟ ਵੀ ਪੰਜਾਬ ਵਿੱਚ ਸੈੱਟ ਕੀਤਾ ਗਿਆ ਹੈ