ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ।



ਸਾਲ 2022 ਗਿੱਪੀ ਲਈ ਬੇਹੱਦ ਖਾਸ ਰਿਹਾ। ਉਨ੍ਹਾਂ ਦੀਆਂ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫਿਲਮਾਂ ਸਫਲ ਰਹੀਆਂ ਸੀ।



ਹੁਣ ਗਿੱਪੀ ਲਈ 2023 ਵੀ ਖਾਸ ਹੋਣ ਵਾਲਾ ਹੈ। ਕਿਉਂਕਿ ਆਉਣ ਵਾਲੇ ਨਵੇਂ ਸਾਲ 'ਚ ਉਨ੍ਹਾਂ ਦੀਆਂ ਕਈ ਵੱਡੀਆਂ ਫਿਲਮਾਂ ਰਿਲੀਜ਼ ਲਈ ਤਿਆਰ ਖੜੀਆਂ ਹਨ। ਇਨ੍ਹਾਂ ਵਿੱਚੋਂ ਇੱਕ ਫਿਲਮ ਵਾਰਨਿੰਗ 2 ਵੀ ਹੈ



ਗਿੱਪੀ ਗਰੇਵਾਲ ਨੇ ਹਾਲ ਹੀ 'ਚ 'ਵਾਰਨਿੰਗ 2' ਦਾ ਪੋਸਟਰ ਸ਼ੇਅਰ ਕੀਤਾ।



ਗਿੱਪੀ ਗਰੇਵਾਲ ਨੇ ਹਾਲ ਹੀ 'ਚ 'ਵਾਰਨਿੰਗ 2' ਦਾ ਪੋਸਟਰ ਸ਼ੇਅਰ ਕੀਤਾ।



ਦਸ ਦਈਏ ਕਿ 'ਵਾਰਨਿੰਗ 2' ਗਿੱਪੀ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ।



ਇਸ ਦੇ ਪਹਿਲੇ ਭਾਗ 'ਵਾਰਨਿੰਗ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਸਿੱਪੀ ਗਰੇਵਾਲ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਖੜਕਾ ਤਾਂ ਹੋਊਗਾ।'



ਦੱਸ ਦਈਏ ਕਿ ਇਹ ਫਿਲਮ 17 ਨਵੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।



ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਲਾਕਾਰ ਨੇ ਹਾਲ ਹੀ 'ਚ ਆਪਣੀਆਂ ਫਿਲਮਾਂ 'ਕੈਰੀ ਆਨ ਜੱਟਾ 3', 'ਮੌਜਾਂ ਹੀ ਮੌਜਾਂ' ਤੇ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦੀ ਸ਼ੂਟਿੰਗ ਖਤਮ ਕੀਤੀ ਹੈ



ਇਹ ਸਾਰੀਆਂ ਹੀ ਫਿਲਮਾਂ 2023 'ਚ ਰਿਲੀਜ਼ ਹੋਣ ਜਾ ਰਹੀਆਂ ਹਨ।