ਵਿਆਹ ਦਾ ਸਮਾਂ ਹਮੇਸ਼ਾਂ ਥਕਾ ਦੇਣ ਵਾਲਾ ਤੇ ਤਣਾਅ ਭਰਿਆ ਹੁੰਦਾ ਹੈ। ਦੁਲਹਨਾਂ ਲਈ ਆਪਣੀ ਚਮੜੀ ਦੀ ਦੇਖਭਾਲ ਕਰਨਾ ਖਾਸ ਤੌਰ 'ਤੇ ਮੁਸ਼ਕਲ ਹੁੰਦਾ ਹੈ। ਵਿਆਹ ਤੋਂ ਪਹਿਲਾਂ ਸਿਹਤਮੰਦ ਵਜ਼ਨ ਤੇ ਚਮੜੀ ਲਈ ਦੁਲਹਨਾਂ ਨੂੰ ਆਪਣੀ ਖੁਰਾਕ ਵਿੱਚ ਕੁਝ ਘੱਟ ਕੈਲੋਰੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇੱਥੇ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ ਜੋ ਇਸ ਦੌਰਾਨ ਤੁਹਾਡੀ ਖੁਰਾਕ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਦਹੀਂ ਇੱਕ ਪ੍ਰੋਬਾਇਓਟਿਕ ਹੈ ਜੋ ਅੰਤੜੀਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਦਹੀਂ ਦਾ ਰੋਜ਼ਾਨਾ ਸੇਵਨ ਚਮੜੀ 'ਤੇ ਕੁਦਰਤੀ ਚਮਕ ਲਿਆਉਣ 'ਚ ਮਦਦ ਕਰਦਾ ਹੈ। ਫੁੱਲ ਫੈਟ ਵਾਲੇ ਦੁੱਧ ਦੀ ਬਜਾਏ ਟੋਂਡ ਜਾਂ ਡਬਲ-ਟੋਂਡ ਦੁੱਧ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਸ ਨੂੰ ਫਲਾਂ ਨਾਲ ਮਿਲਾ ਕੇ ਸਮੂਦੀ ਵੀ ਬਣਾ ਸਕਦੇ ਹੋ। ਅੰਡੇ ਦੀ ਸਫ਼ੈਦੀ, ਟੋਫੂ ਤੇ ਮੱਛੀ ਵਰਗੇ ਭੋਜਨ ਕੈਲੋਰੀ ਘੱਟ ਰੱਖਦੇ ਹੋਏ ਪ੍ਰੋਟੀਨ ਲੋੜਾਂ ਨੂੰ ਪੂਰਾ ਕਰਨ ਲਈ ਬਹੁਤ ਵਧੀਆ ਹਨ। ਇਸ ਨਾਲ ਚਮੜੀ ਵਿੱਚ ਚਮਕ ਆਏਗੀ। ਵਿਆਹ ਤੋਂ ਪਹਿਲਾਂ ਦੀ ਖੁਰਾਕ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਬਹੁਤ ਵਧੀਆ ਹਨ। ਇਹ ਵਿਟਾਮਿਨ ਏ, ਬੀ, ਈ, ਕੇ ਤੇ ਸੀ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਫੋਲੇਟ, ਆਇਰਨ ਤੇ ਐਂਟੀਆਕਸੀਡੈਂਟਸ ਨਾਲ ਭਰੂਪਰ ਹਨ। ਪਾਲਕ ਵਿਟਾਮਿਨ ਸੀ ਤੇ ਵਿਟਾਮਿਨ ਏ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਘੱਟ ਕੈਲੋਰੀ ਹੁੰਦੀ ਹੈ ਤੇ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦੀ ਹੈ, ਜੋ ਤੁਹਾਡੀ ਚਮੜੀ ਵਿੱਚ ਕੁਦਰਤੀ ਲਾਲੀ ਜੋੜਦਾ ਹੈ ਤੇ ਝੁਰੜੀਆਂ ਵਰਗੇ ਬੁਢਾਪੇ ਦੇ ਲੱਛਣਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ।