High FD Rates: ਜੇ ਤੁਸੀਂ ਫਿਕਸਡ ਡਿਪਾਜ਼ਿਟ ਵਿੱਚ ਨਿਵੇਸ਼ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਤੁਹਾਡੇ ਲਈ ਇੱਕ ਚੰਗਾ ਮੌਕਾ ਹੋ ਸਕਦੈ। ਕਿਉਂਕਿ ਕਈ ਬੈਂਕ ਇਸ ਸਮੇਂ FD 'ਤੇ ਜ਼ਿਆਦਾ ਵਿਆਜ ਦੇ ਰਹੇ ਹਨ।

ਰਿਜ਼ਰਵ ਬੈਂਕ ਵੱਲੋਂ ਮਈ ਤੋਂ 6ਵੀਂ ਵਾਰ ਰੈਪੋ ਦਰ ਵਧਾਉਣ ਤੋਂ ਬਾਅਦ ਰੈਪੋ ਦਰ ਨੂੰ ਵਧਾ ਕੇ 6.50 ਫੀਸਦੀ ਕਰ ਦਿੱਤਾ ਗਿਆ ਹੈ। ਇਸ ਕਾਰਨ ਕਰਜ਼ੇ ਦੇ ਵਿਆਜ ਵਿੱਚ ਵਾਧੇ ਦੇ ਨਾਲ-ਨਾਲ ਬੈਂਕ ਸਕੀਮਾਂ ਦਾ ਵਿਆਜ ਵੀ ਵਧਿਆ ਹੈ।

ਕਈ ਬੈਂਕ ਫਿਕਸਡ ਡਿਪਾਜ਼ਿਟ 'ਤੇ ਜ਼ਿਆਦਾ ਵਿਆਜ ਦੇ ਰਹੇ ਹਨ। ਇੱਥੇ ਕੁਝ ਅਜਿਹੇ ਬੈਂਕਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜੋ FD 'ਤੇ 9% ਵਿਆਜ ਦੇ ਰਹੇ ਹਨ।

ਫਿਨਕੇਅਰ ਸਮਾਲ ਫਾਈਨਾਂਸ ਬੈਂਕ 5,000 ਰੁਪਏ ਦੇ ਘੱਟੋ-ਘੱਟ ਨਿਵੇਸ਼ 'ਤੇ ਆਮ ਲੋਕਾਂ ਨੂੰ FD 'ਤੇ 8.11 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਨੂੰ 8.71 ਫੀਸਦੀ ਤੱਕ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

ਸੀਨੀਅਰ ਨਾਗਰਿਕ IDBI ਬੈਂਕ ਦੀ FD ਵਿੱਚ 8 ਪ੍ਰਤੀਸ਼ਤ ਤੱਕ ਦਾ ਵਿਆਜ ਲੈ ਸਕਦੇ ਹਨ। ਨਾਲ ਹੀ, ਆਮ ਨਾਗਰਿਕ 7.25 ਪ੍ਰਤੀਸ਼ਤ ਦਾ ਲਾਭ ਲੈ ਸਕਦੇ ਹਨ।

ਬੰਧਨ ਬੈਂਕ 600 ਦਿਨਾਂ ਦੀ ਮਿਆਦ 'ਤੇ ਸੀਨੀਅਰ ਨਾਗਰਿਕਾਂ ਨੂੰ FD 'ਤੇ 8.50% ਵਿਆਜ ਦੇ ਸਕਦਾ ਹੈ। ਯੈੱਸ ਬੈਂਕ 35 ਮਹੀਨੇ ਦੀ FD 'ਤੇ 8.25 ਫੀਸਦੀ ਵਿਆਜ ਦੇ ਰਿਹਾ ਹੈ।

Suryoday Finance Bank ਸੀਨੀਅਰ ਨਾਗਰਿਕਾਂ ਨੂੰ 999 ਦਿਨਾਂ ਲਈ 8.76 ਫੀਸਦੀ ਵਿਆਜ ਦੇ ਰਿਹਾ ਹੈ। RBL ਬੈਂਕ 725 ਦਿਨਾਂ ਦੀ FD 'ਤੇ 8.30% ਵਿਆਜ ਅਦਾ ਕਰ ਰਿਹਾ ਹੈ। ਉਜੀਵਨ ਫਾਈਨਾਂਸ ਬੈਂਕ 80 ਹਫ਼ਤਿਆਂ ਲਈ FD 'ਤੇ 8.75% ਵਿਆਜ ਦੇ ਰਿਹਾ ਹੈ।