ਇਨਕਮ ਟੈਕਸ ਵਿਭਾਗ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2023 ਤੈਅ ਕੀਤੀ ਹੈ। ਜੇ ਤੁਸੀਂ ਇਸ ਤਰੀਕ ਤੱਕ ਮੁਲਾਂਕਣ ਸਾਲ 2023-24 ਲਈ ਰਿਟਰਨ ਫਾਈਲ ਨਹੀਂ ਕਰ ਪਾਉਂਦੇ ਤਾਂ ਇਸ ਤੋਂ ਬਾਅਦ ਤੁਹਾਨੂੰ ਜੁਰਮਾਨਾ ਭਰਨਾ ਹੋਵੇਗਾ।



ਜੇ ਤੁਸੀਂ ਵੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਜਾ ਰਹੇ ਹੋ ਤੇ ਪੁਰਾਣੀ ਟੈਕਸ ਪ੍ਰਣਾਲੀ ਦੀ ਚੋਣ ਕੀਤੀ ਹੈ, ਤਾਂ ਤੁਹਾਨੂੰ ਪੰਜ ਕਟੌਤੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਸ ਦੇ ਤਹਿਤ ਤੁਸੀਂ ਲੱਖਾਂ ਦਾ ਟੈਕਸ ਬਚਾ ਸਕਦੇ ਹੋ।



ਸੈਕਸ਼ਨ 80C ਇੱਕ ਮਹੱਤਵਪੂਰਨ ਛੋਟ ਪ੍ਰਦਾਨ ਕਰਦਾ ਹੈ। ਇਸ ਦੇ ਤਹਿਤ ਤੁਹਾਨੂੰ 1.5 ਲੱਖ ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ।



ਸੈਕਸ਼ਨ 80C ਲਈ, ਤੁਸੀਂ PPF, ELSS, ਸੁਕੰਨਿਆ ਸਮ੍ਰਿਧੀ ਯੋਜਨਾ, ਜੀਵਨ ਬੀਮਾ ਪ੍ਰੀਮੀਅਮ, ਹੋਮ ਲੋਨ, NSC ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ।



ਤੁਸੀਂ ਸੈਕਸ਼ਨ 80 CCD ਕਟੌਤੀ ਦੇ ਤਹਿਤ 50,000 ਰੁਪਏ ਤੱਕ ਦੀ ਵਾਧੂ ਕਟੌਤੀ ਦਾ ਦਾਅਵਾ ਕਰ ਸਕਦੇ ਹੋ। ਇਸ ਲਈ ਤੁਹਾਨੂੰ ਰਾਸ਼ਟਰੀ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰਨਾ ਹੋਵੇਗਾ।



ਕਟੌਤੀ ਦਾ ਦਾਅਵਾ ਸੈਕਸ਼ਨ 80D ਕਟੌਤੀ ਦੇ ਤਹਿਤ ਆਪਣੇ ਆਪ ਜਾਂ ਮਾਪਿਆਂ ਲਈ ਭੁਗਤਾਨ ਕੀਤੇ ਗਏ ਸਿਹਤ ਬੀਮਾ ਪ੍ਰੀਮੀਅਮ 'ਤੇ ਕੀਤਾ ਜਾ ਸਕਦਾ ਹੈ। ਪ੍ਰੀਮੀਅਮ ਦੇ ਆਧਾਰ 'ਤੇ ਕਟੌਤੀ ਦਾ ਦਾਅਵਾ ਕੀਤਾ ਜਾ ਸਕਦਾ ਹੈ।



ਜੇ ਤੁਸੀਂ ਕਿਤੇ ਪੈਸਾ ਦਾਨ ਕੀਤਾ ਹੈ, ਤਾਂ ਤੁਸੀਂ ITR ਭਰਦੇ ਸਮੇਂ ਉਸ 'ਤੇ ਵੀ ਛੋਟ ਦਾ ਦਾਅਵਾ ਕਰ ਸਕਦੇ ਹੋ। ਹਾਲਾਂਕਿ, ਇਸ ਲਈ ਕੁਝ ਸ਼ਰਤ ਹੋਣੀ ਚਾਹੀਦੀ ਹੈ। ਦਾਨ ਨੂੰ ਧਾਰਾ 80G ਦੇ ਤਹਿਤ ਕਟੌਤੀ ਵਜੋਂ ਦਾਅਵਾ ਕੀਤਾ ਜਾ ਸਕਦਾ ਹੈ।



ਸੈਕਸ਼ਨ 80TTA ਕਟੌਤੀ ਦੇ ਤਹਿਤ, ਕੋਈ ਵਿਅਕਤੀ ਜਾਂ HUF ਬੱਚਤ ਬੈਂਕ, ਸਹਿਕਾਰੀ ਸਭਾ ਜਾਂ ਪੋਸਟ ਆਫਿਸ ਬਚਤ ਖਾਤੇ ਤੋਂ ਵਿਆਜ ਆਮਦਨ 'ਤੇ 10,000 ਰੁਪਏ ਦੀ ਅਧਿਕਤਮ ਕਟੌਤੀ ਦਾ ਦਾਅਵਾ ਕਰ ਸਕਦਾ ਹੈ।