ਪਿਛਲੇ ਕੁਝ ਸਾਲਾਂ ਵਿੱਚ ਇੰਟਰਨੈੱਟ ਦੀ ਵਰਤੋਂ ਵਿੱਚ ਵਾਧੇ ਦੇ ਨਾਲ, ਆਨਲਾਈਨ ਧੋਖਾਧੜੀ ਅਤੇ ਘੁਟਾਲਿਆਂ ਦੇ ਮਾਮਲੇ ਵੀ ਤੇਜ਼ੀ ਨਾਲ ਵਧੇ ਹਨ।



ਸਕੈਮਰ ਹੁਣ ਲੋਕਾਂ ਨੂੰ ਧੋਖਾ ਦੇਣ ਲਈ ਫਰਜ਼ੀ ਲੋਨ ਐਪਸ ਦਾ ਸਹਾਰਾ ਲੈ ਰਹੇ ਹਨ।



ਬਹੁਤ ਸਾਰੇ ਔਨਲਾਈਨ ਉਪਭੋਗਤਾ ਜਾਅਲੀ ਐਪਸ ਨੂੰ ਪਛਾਣਨ ਵਿੱਚ ਅਸਮਰੱਥ ਹੁੰਦੇ ਹਨ ਤੇ ਧੋਖਾਧੜੀ ਵਿੱਚ ਫਸ ਜਾਂਦੇ ਹਨ ਅਤੇ ਫਿਰ ਭਾਰੀ ਵਿੱਤੀ ਨੁਕਸਾਨ ਝੱਲਦੇ ਹਨ।



ਹੁਣ ਗੂਗਲ ਨੇ ਇਸ 'ਤੇ ਸਖ਼ਤ ਕਾਰਵਾਈ ਕੀਤੀ ਹੈ। ਗੂਗਲ ਨੇ ਇੱਕ ਵਾਰ ਫਿਰ ਪਲੇ ਸਟੋਰ ਤੋਂ ਕਈ ਐਪਸ ਨੂੰ ਹਟਾ ਦਿੱਤਾ ਹੈ।



ਤੁਹਾਨੂੰ ਦੱਸ ਦੇਈਏ ਕਿ ਲੋਕਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਲਈ ਗੂਗਲ ਸਮੇਂ-ਸਮੇਂ 'ਤੇ ਪਲੇ ਸਟੋਰ ਤੋਂ ਫਰਜ਼ੀ ਐਪਸ ਨੂੰ ਹਟਾਉਂਦਾ ਰਹਿੰਦਾ ਹੈ।



ਗੂਗਲ ਨੇ ਇੱਕ ਵਾਰ ਫਿਰ ਪਲੇ ਸਟੋਰ 'ਤੇ ਉਪਲਬਧ ਫਰਜ਼ੀ ਲੋਨ ਐਪਸ 'ਤੇ ਸਖ਼ਤ ਕਾਰਵਾਈ ਕੀਤੀ ਹੈ।



ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਗੂਗਲ ਨੇ ਸਤੰਬਰ 2022 ਤੋਂ ਅਗਸਤ 2023 ਦਰਮਿਆਨ ਗੂਗਲ ਪਲੇ ਸਟੋਰ ਤੋਂ 2200 ਤੋਂ ਵੱਧ ਫਰਜ਼ੀ ਲੋਨ ਐਪਸ ਨੂੰ ਹਟਾ ਦਿੱਤਾ ਹੈ।



ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਦੱਸਿਆ ਕਿ ਸਰਕਾਰ ਫਰਜ਼ੀ ਲੋਨ ਐਪਸ ਨੂੰ ਨੱਥ ਪਾਉਣ ਲਈ ਆਰਬੀਆਈ ਨਾਲ ਕਿਵੇਂ ਕੰਮ ਕਰ ਰਹੀ ਹੈ।



ਇਸ ਤੋਂ ਪਹਿਲਾਂ, ਗੂਗਲ ਨੇ ਅਪ੍ਰੈਲ 2021 ਤੋਂ ਜੁਲਾਈ 2022 ਦਰਮਿਆਨ 3500 ਤੋਂ 4000 ਐਪਸ ਦੀ ਸਮੀਖਿਆ ਕੀਤੀ ਸੀ ਅਤੇ ਇਸ ਤੋਂ ਬਾਅਦ ਲਗਭਗ 2500 ਐਪਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਸੀ।