20 ਜੁਲਾਈ 1980 ਨੂੰ ਦਿੱਲੀ ਵਿੱਚ ਜਨਮੀ ਗ੍ਰੇਸੀ ਸਿੰਘ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ।

ਗ੍ਰੇਸੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ ਸੀ।

ਇਸ ਤੋਂ ਬਾਅਦ ਗ੍ਰੇਸੀ ਉਦੋਂ ਸੁਰਖੀਆਂ 'ਚ ਆਈ ਜਦੋਂ ਉਹ ਆਮਿਰ ਖਾਨ ਨਾਲ 'ਲਗਾਨ' 'ਚ ਨਜ਼ਰ ਆਈ।

ਬਾਲੀਵੁੱਡ 'ਚ ਕਈ ਫਿਲਮਾਂ 'ਚ ਸ਼ਾਨਦਾਰ ਕੰਮ ਕਰਨ ਦੇ ਬਾਵਜੂਦ ਗ੍ਰੇਸੀ ਆਪਣੀ ਸਫਲਤਾ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਫਿਲਮਾਂ ਤੋਂ ਦੂਰ ਚਲੀ ਗਈ।

ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਗ੍ਰੇਸੀ ਸਿੰਘ ਟੀਵੀ ਸੀਰੀਅਲਾਂ 'ਚ ਨਜ਼ਰ ਆ ਚੁੱਕੀ ਹੈ।

ਗ੍ਰੇਸੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1997 'ਚ ਸੀਰੀਅਲ 'ਅਮਾਨਤ' ਨਾਲ ਕੀਤੀ ਸੀ।

ਇਸ ਤੋਂ ਬਾਅਦ ਉਸ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ। ਉਹ 'ਹੂ ਤੂ ਤੂ' ਅਤੇ 'ਹਮ ਆਪਕੇ ਦਿਲ ਮੇ ਰਹਿਤੇ ਹੈਂ' ਫਿਲਮਾਂ 'ਚ ਵੀ ਨਜ਼ਰ ਆਈ।

ਪਰ ਉਸ ਨੂੰ ਅਸਲੀ ਪਛਾਣ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ 'ਲਗਾਨ' (2001) ਤੋਂ ਮਿਲੀ।

ਇਸ ਫਿਲਮ 'ਚ ਉਹ ਆਮਿਰ ਖਾਨ ਦੇ ਨਾਲ ਨਜ਼ਰ ਆਈ ਸੀ ਅਤੇ ਉਸ ਨੇ ਗੌਰੀ ਦਾ ਕਿਰਦਾਰ ਨਿਭਾਇਆ ਸੀ।

ਫਿਲਮਾਂ ਤੋਂ ਦੂਰੀ ਬਣਾਉਣ ਤੋਂ ਬਾਅਦ, ਉਹ 'ਸੰਤੋਸ਼ੀ ਮਾਂ' ਦੇ ਰੂਪ ਵਿੱਚ ਟੀਵੀ 'ਤੇ ਵਾਪਸ ਆਈ।