Share Market ਅੱਜ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਬੈਂਕਿੰਗ ਸ਼ੇਅਰਾਂ (banking shares) ਦੇ ਨਾਲ-ਨਾਲ ਮਿਡਕੈਪ-ਸਮਾਲਕੈਪ ਸ਼ੇਅਰਾਂ (midcap-smallcap stocks) 'ਚ ਤੇਜ਼ੀ ਨਾਲ ਸ਼ੇਅਰ ਬਾਜ਼ਾਰ ਨੂੰ ਸਮਰਥਨ ਮਿਲ ਰਿਹਾ ਹੈ। ਸੈਂਸੈਕਸ 72500 ਦੇ ਪੱਧਰ ਤੋਂ ਉੱਪਰ ਸ਼ੁਰੂ ਹੋਇਆ ਹੈ। ਬਾਜ਼ਾਰ ਖੁੱਲ੍ਹਦੇ ਹੀ ਬੈਂਕ ਨਿਫਟੀ 46000 ਨੂੰ ਪਾਰ ਕਰ ਗਿਆ ਹੈ। ਨਿਫਟੀ all-time high ਤੋਂ ਸਿਰਫ 80 ਪੁਆਇੰਟ ਦੂਰ ਹੈ ਤੇ ਸੰਭਵ ਹੈ ਕਿ ਅੱਜ ਇਹ ਸਰਵਕਾਲੀ ਉੱਚ ਪੱਧਰ ਦਾ ਨਵਾਂ ਪੱਧਰ ਬਣਾ ਸਕਦਾ ਹੈ। ਅੱਜ BSE ਸੈਂਸੈਕਸ 362.41 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 72,548 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ ਵੀ 115.65 ਅੰਕ ਜਾਂ 0.53 ਫੀਸਦੀ ਦੀ ਛਾਲ ਨਾਲ 22,045 ਦੇ ਉੱਪਰ ਖੁੱਲ੍ਹਣ 'ਚ ਕਾਮਯਾਬ ਰਿਹਾ। ਬੈਂਕ ਨਿਫਟੀ ਵੀ 253.80 ਅੰਕ ਜਾਂ 0.56 ਫੀਸਦੀ ਦੇ ਵਾਧੇ ਨਾਲ 45944 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਇਸ ਦੇ ਸਾਰੇ 12 ਬੈਂਕ ਸਟਾਕਾਂ ਦੀ ਸ਼ੁਰੂਆਤ ਵਾਧੇ ਨਾਲ ਹੋਈ। ਬੈਂਕ ਸ਼ੇਅਰਾਂ ਨੂੰ ਵੀ PSU ਸ਼ੇਅਰਾਂ 'ਚ ਵਾਧੇ ਦਾ ਫਾਇਦਾ ਹੋ ਰਿਹਾ ਹੈ। ਸ਼ੇਅਰ ਬਾਜ਼ਾਰ 'ਚ ਚੌਤਰਫਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਸੂਚਕਾਂਕ ਰਿਕਾਰਡ ਉਚਾਈ 'ਤੇ ਦੇਖੇ ਜਾ ਰਹੇ ਹਨ। ਨਿਫਟੀ ਆਟੋ ਇੰਡੈਕਸ ਰਿਕਾਰਡ ਉੱਚ ਪੱਧਰ 'ਤੇ ਖੁੱਲ੍ਹਿਆ ਹੈ ਅਤੇ ਮੈਟਲ ਇੰਡੈਕਸ ਵੀ ਰਿਕਾਰਡ ਉੱਚਾਈ ਨਾਲ ਖੁੱਲ੍ਹਣ 'ਚ ਕਾਮਯਾਬ ਰਿਹਾ ਹੈ। ਇਸ ਤੋਂ ਇਲਾਵਾ ਮਿਡਕੈਪ ਇੰਡੈਕਸ 'ਚ ਵੀ ਮਜ਼ਬੂਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਸਾਰੇ ਵਾਧੇ ਦੇ ਆਧਾਰ 'ਤੇ ਨਿਫਟੀ ਆਲ ਟਾਈਮ ਹਾਈ ਦੇ ਕਾਫੀ ਨੇੜੇ ਹੈ।