ਸਰਦੀਆਂ ਦੇ ਵਿੱਚ ਸਿਹਤ ਦੇ ਨਾਲ-ਨਾਲ ਸਕਿਨ ਦਾ ਖਿਆਲ ਰੱਖਣਾ ਵੀ ਜ਼ਰੂਰੀ ਬਣ ਜਾਂਦਾ ਹੈ। ਕਿਉਂਕਿ ਸਰਦੀ ਦੇ ਨਾਲ ਠੰਡੀਆਂ ਹਵਾਵਾਂ ਚਮੜੀ ਨੂੰ ਰੁੱਖਾ ਤੇ ਬੇਜਾਨ ਬਣਾ ਦਿੰਦੀਆਂ ਹਨ।



ਜਿਸ ਕਰਕੇ ਬਹੁਤ ਸਾਰੇ ਲੋਕ ਸਰਦੀਆਂ ਦੇ ਮੌਸਮ 'ਚ ਆਪਣੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ।



ਜ਼ਿਆਦਾਤਰ ਬਿਊਟੀ ਪ੍ਰੋਡਕਟਸ ਦੇ ਵਿੱਚ ਕੈਮੀਕਲ ਹੁੰਦਾ, ਜੋਕਿ ਚਮੜੀ ਨੂੰ ਸੁਧਾਰਨ ਦੀ ਬਜਾਏ ਨੁਕਸਾਨ ਪਹੁੰਚਾਉਂਦੇ ਹਨ।



ਤੁਸੀਂ ਘਰ 'ਚ ਕੁਦਰਤੀ ਚੀਜ਼ਾਂ ਨਾਲ ਬਣੇ ਫੇਸ ਮਾਸਕ ਦੀ ਵਰਤੋਂ ਕਰਕੇ ਆਪਣੀ ਸਕਿਨ ਨੂੰ ਵਧੀਆ ਬਣਾ ਸਕਦੇ ਹੋ



ਗ੍ਰੀਨ ਐਪਲ ਦੀ ਵਰਤੋਂ ਦੇ ਨਾਲ ਤੁਸੀਂ ਘਰ 'ਚ ਹੀ ਫੇਸ ਮਾਸਕ ਤਿਆਰ ਕਰ ਸਕਦੇ ਹੋ ਜਿਸ ਤੋਂ ਸਕਿਨ ਨੂੰ ਫਾਇਦਾ ਮਿਲੇਗਾ



ਹਰੇ ਸੇਬ ਅਤੇ ਦਹੀਂ ਦਾ ਫੇਸ ਮਾਸਕ ਸਰਦੀਆਂ ਦੇ ਮੌਸਮ ਵਿੱਚ ਚਮੜੀ ਨੂੰ ਨਮੀ ਦੇਣ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ



ਹਰੇ ਸੇਬ ਅਤੇ ਦਹੀਂ ਦਾ ਬਣਿਆ ਇਹ ਫੇਸ ਮਾਸਕ ਤੁਹਾਡੀਆਂ ਝੁਰੜੀਆਂ ਨੂੰ ਘੱਟ ਕਰ ਸਕਦਾ ਹੈ



ਗ੍ਰੀਨ ਐਪਲ ਅਤੇ ਮਲਾਈ ਵਾਲਾ ਫੇਸ ਮਾਸਕ ਚਿਹਰੇ ਨੂੰ ਨਮੀ ਪ੍ਰਦਾਨ ਕਰਦਾ ਹੈ। ਇਹ ਮਾਸਕ ਚਮੜੀ ਨੂੰ ਹਾਈਡਰੇਟ ਕਰਦਾ ਹੈ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਨੂੰ ਘੱਟ ਕਰਦਾ ਹੈ



ਹਰੇ ਸੇਬ ਅਤੇ ਸ਼ਹਿਦ ਦੇ ਫੇਸ ਮਾਸਕ ਦੀ ਵਰਤੋਂ ਪਿਗਮੈਂਟੇਸ਼ਨ ਨੂੰ ਘਟਾਉਂਦੀ ਹੈ ਅਤੇ ਚਮੜੀ ਨੂੰ ਹਾਈਡਰੇਟ ਰੱਖਦੀ ਹੈ



ਇਸ ਤਰ੍ਹਾਂ ਘਰ 'ਚ ਹੀ ਹਰੇ ਸੇਬ ਦੀ ਵਰਤੋਂ ਦੇ ਨਾਲ ਤਿਆਰ ਕੀਤੇ ਮਾਸਕ ਨਾਲ ਚਿਹਰੇ ਉੱਤੇ ਗਲੋ ਆਉਂਦਾ ਹੈ ਤੇ ਨਾਲ ਹੀ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ



ਧਿਆਨ ਰਹੇ ਕਿ ਇਨ੍ਹਾਂ ਫੇਸ ਮਾਸਕ ਨੂੰ ਚਿਹਰੇ 'ਤੇ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਵਾ ਲਓ