ਦਲੀਪ ਤਾਹਿਲ ਆਪਣੀ ਦਮਦਾਰ ਅਦਾਕਾਰੀ ਸਦਕਾ ਅੱਜ ਵੀ ਫ਼ਿਲਮ ਇੰਡਸਟਰੀ ਵਿੱਚ ਦਮਦਾਰ ਹਨ

ਦਲੀਪ ਵੈੱਬ ਸੀਰੀਜ਼, ਥੀਏਟਰ ਤੋਂ ਲੈ ਕੇ ਟੀਵੀ ਸ਼ੋਅ ਤੇ ਫਿਲਮਾਂ 'ਚ ਵੀ ਕੰਮ ਕਰ ਰਹੇ ਹਨ

30 ਅਕਤੂਬਰ 1952 ਨੂੰ ਆਗਰਾ 'ਚ ਜਨਮੇ ਦਲੀਪ ਨੂੰ ਸਕੂਲੀ ਦਿਨਾਂ ਤੋਂ ਹੀ ਐਕਟਿੰਗ ਦਾ ਸ਼ੌਕ ਸੀ

ਦਲੀਪ ਤਾਹਿਲ ਨੂੰ ਆਪਣੇ ਸਕੂਲ ਦੇ ਦਿਨਾਂ ਦੌਰਾਨ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ

ਫਿਰ ਥੀਏਟਰ ਦੀ ਰਾਹ ਉਨ੍ਹਾਂ ਨੂੰ 1974 ਵਿੱਚ ਬਾਲੀਵੁੱਡ ਵਿੱਚ ਲੈ ਕੇ ਆਇਆ

ਬਾਲੀਵੁੱਡ 'ਚ ਦਲੀਪ ਨੂੰ ਸਭ ਤੋਂ ਪਹਿਲਾਂ ਫਿਲਮ 'ਅੰਕੁਰ' 'ਚ ਕੰਮ ਮਿਲਿਆ ਸੀ

ਰਮੇਸ਼ ਸਿੱਪੀ ਨੇ 1980 'ਚ ਫਿਲਮ 'ਸ਼ਾਨ' 'ਚ ਦੂਜਾ ਮੌਕਾ ਦਿੱਤਾ

ਇਸ ਫਿਲਮ 'ਚ ਉਨ੍ਹਾਂ ਨੂੰ ਖਲਨਾਇਕ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ

1988 'ਚ ਉਨ੍ਹਾਂ ਨੂੰ 'ਕਯਾਮਤ ਸੇ ਕਯਾਮਤ ਤਕ' ਦਾ ਆਫਰ ਮਿਲਿਆ

ਇਹ ਫਿਲਮ ਉਨ੍ਹਾਂ ਦੀ ਜ਼ਿੰਦਗੀ ਦੀ ਯਾਦਗਾਰ ਫਿਲਮ ਬਣ ਗਈ