Happy Birthday Shehnaaz Gill: ਬਿੱਗ ਬੌਸ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸ਼ਹਿਨਾਜ਼ ਗਿੱਲ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਅੱਜ ਸ਼ਹਿਨਾਜ਼ ਆਪਣਾ ਜਨਮਦਿਨ ਸੈਲਿਬ੍ਰੇਟ ਕਰ ਰਹੀ ਹੈ।



ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਉਣ ਵਾਲੀ ਸ਼ਹਿਨਾਜ਼ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਪੰਜਾਬ ਦੀ ਕੈਟਰੀਨਾ ਕੈਫ ਨੂੰ ਵਧਾਈ ਦੇ ਰਹੇ ਹਨ।



ਦੱਸ ਦੇਈਏ ਕਿ ਇਸ ਮੌਕੇ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਵੱਲੋਂ ਖਾਸ ਤਰੀਕੇ ਨਾਲ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ।



ਸ਼ਹਿਬਾਜ਼ ਬਦੇਸ਼ਾ ਨੇ ਆਪਣੇ ਸੋਸ਼ਲ਼ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਦੋਵੇਂ ਭੈਣ ਭਰਾ ਕੈਕ ਕੱਟਦੇ ਹੋਏ ਵਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸ਼ਹਿਬਾਜ਼ ਨੇ ਲਿਖਿਆ, ਹੈਪੀ ਬਰਥ਼ਡੇ ਮੇਰੀ ਭੈਣ...



ਜਾਣਕਾਰੀ ਲਈ ਦੱਸ ਦੇਈਏ ਕਿ ਸ਼ਹਿਨਾਜ਼ ਨੇ ਆਪਣੀ ਅਪਕਮਿੰਗ ਫਿਲਮ 'ਸਬ ਫਸਟ ਕਲਾਸ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਵੱਲੋਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।



ਵਰੁਣ ਸ਼ਰਮਾ ਨੇ ਸ਼ਹਿਨਾਜ਼ ਗਿੱਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰ ਵਰੁਣ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਹਿਨਾਜ਼ ਗਿੱਲ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਦੋਵੇਂ ਫਿਲਮ ਦੇ ਸੈੱਟ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ।



ਤਸਵੀਰਾਂ ਸ਼ੇਅਰ ਕਰਦੇ ਹੋਏ ਵਰੁਣ ਨੇ ਕਾਫੀ ਮਜ਼ਾਕੀਆ ਕੈਪਸ਼ਨ ਵੀ ਦਿੱਤਾ ਹੈ। ਅਭਿਨੇਤਾ ਨੇ ਲਿਖਿਆ, 'ਕਾਕਾ ਬਹੁਤ ਠੰਡ ਹੈ...ਬਾਹਰ ਨਾ ਨਿਕਲੀ..'



ਤੁਹਾਨੂੰ ਦੱਸ ਦੇਈਏ ਕਿ ਵਰੁਣ ਅਤੇ ਸ਼ਹਿਨਾਜ਼ ਦੋਵੇਂ ਆਪਣੀ ਕਾਮੇਡੀ ਲਈ ਜਾਣੇ ਜਾਂਦੇ ਹਨ। ਅਜਿਹੇ 'ਚ ਸਾਫ ਹੈ ਕਿ ਇਸ ਫਿਲਮ 'ਚ ਵੀ ਕਾਫੀ ਹਾਸਾ ਆਉਣ ਵਾਲਾ ਹੈ।



ਮੁਰਾਦ ਖੇਤਾਨੀ ਦੀ ਫਿਲਮ 'ਸਬ ਫਸਟ ਕਲਾਸ' ਦਾ ਐਲਾਨ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਫਿਲਮ 'ਚ ਸ਼ਹਿਨਾਜ਼ ਗਿੱਲ ਪਹਿਲੀ ਵਾਰ ਵਰੁਣ ਸ਼ਰਮਾ ਦੇ ਨਾਲ ਨਜ਼ਰ ਆਵੇਗੀ।