ਰੋਜ਼ ਡੇਅ, ਪ੍ਰਪੋਜ਼ ਡੇਅ ਤੋਂ ਬਾਅਦ ਅੱਜ ਯਾਨੀਕਿ 9 ਫਰਵਰੀ ਨੂੰ ਚਾਕਲੇਟ ਡੇਅ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਦਿਨ ਲੋਕ ਆਪਣੇ ਪਿਆਰੇ ਨੂੰ ਚਾਕਲੇਟ ਦਿੰਦੇ ਹਨ ਚਾਕਲੇਟ ਰਿਸ਼ਤਿਆਂ ਵਿੱਚ ਮਿਠਾਸ ਵਧਾਉਣ ਦਾ ਕੰਮ ਕਰਦੀ ਹੈ ਚਾਕਲੇਟ ਰਾਹੀਂ ਪਿਆਰ ਦਾ ਇਜ਼ਹਾਰ ਕਰਨ ਸਭ ਤੋਂ ਵਧੀਆ ਤਰੀਕਾ ਹੈ ਇਸ ਕਾਰਨ ਚਾਕਲੇਟ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਪੂਰਾ ਦਿਨ ਚਾਕਲੇਟ ਨੂੰ ਸਮਰਪਿਤ ਕੀਤਾ ਗਿਆ ਹੈ ਹਰ ਸਾਲ 9 ਫਰਵਰੀ ਨੂੰ ਚਾਕਲੇਟ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਪ੍ਰੇਮੀ ਇੱਕ ਦੂਜੇ ਨੂੰ ਚਾਕਲੇਟ ਗਿਫਟ ਦੇ ਕੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਨੂੰ ਖਾਸ ਅੰਦਾਜ਼ ਦੇ ਨਾਲ ਪ੍ਰਗਟ ਕਰਦੇ ਹਨ ਵੈਲੇਨਟਾਈਨ ਵੀਕ ਰੋਮਾਂਸ ਨਾਲ ਭਰਪੂਰ ਹੈ, ਜਿਸ ਦੇ ਤੀਜੇ ਦਿਨ ਰਿਸ਼ਤੇ ਵਿੱਚ ਮਿਠਾਸ ਲਿਆਉਣ ਲਈ ਚਾਕਲੇਟ ਡੇਅ ਮਨਾਇਆ ਜਾਂਦਾ ਹੈ ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਚਾਕਲੇਟ ਖਾਣ ਨਾਲ ਸਾਡੀ ਲਵ ਲਾਈਫ ਸਿਹਤਮੰਦ ਰਹਿੰਦੀ ਹੈ ਚਾਕਲੇਟ ਲਵ ਲਾਈਫ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਕਾਰਨ ਪੂਰੇ ਦਿਨ ਨੂੰ ਚਾਕਲੇਟ ਦਿਵਸ ਵਜੋਂ ਮਨਾਇਆ ਜਾਂਦਾ ਹੈ