ਬਾਲੀਵੁੱਡ ਅਭਿਨੇਤਾ ਹਰਮਨ ਬਵੇਜਾ ਲੰਬੇ ਸਮੇਂ ਬਾਅਦ 'ਸਕੂਪ' ਨਾਲ ਇਕ ਵਾਰ ਫਿਰ ਅਦਾਕਾਰੀ ਦੀ ਦੁਨੀਆ 'ਚ ਵਾਪਸੀ ਕਰਨ ਜਾ ਰਹੇ ਹਨ।



ਇਹ ਇੱਕ ਵੈੱਬ ਸੀਰੀਜ਼ ਹੈ, ਜੋ ਬਹੁਤ ਜਲਦੀ OTT ਸਿਨੇਮਾ ਵਿੱਚ ਦਸਤਕ ਦੇਵੇਗੀ। ਇਸ ਦੌਰਾਨ ਹਰਮਨ ਬਵੇਜਾ ਨੇ ਪ੍ਰਿਯੰਕਾ ਚੋਪੜਾ ਨਾਲ ਆਪਣੇ ਲਿੰਕਅੱਪ ਦੀਆਂ ਖਬਰਾਂ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।



ਉਸ ਦਾ ਕਹਿਣਾ ਹੈ ਕਿ ਇਹ ਉਸ ਦੇ ਪੇਸ਼ੇ ਦਾ ਹਿੱਸਾ ਹੈ ਅਤੇ ਉਹ ਇਸ ਬਾਰੇ ਸ਼ਿਕਾਇਤ ਨਹੀਂ ਕਰ ਸਕਦਾ।



ETimes ਨਾਲ ਇੰਟਰਵਿਊ ਦੌਰਾਨ ਹਰਮਨ ਬਵੇਜਾ ਨੇ ਕਿਹਾ, 'ਇਹ ਸਾਰੇ ਮੀਡੀਆ ਟੈਬਲਾਇਡ ਵੱਲੋਂ ਸ਼ੁਰੂ ਕੀਤਾ ਗਿਆ। ਉਨ੍ਹਾਂ ਨੂੰ ਬਿਲਕੁਲ ਵੀ ਦਿਲਚਸਪੀ ਨਹੀਂ ਹੈ, ਜੇਕਰ ਤੁਸੀਂ ਇੱਕ ਫਿਲਮ ਕੀਤੀ ਹੈ ਅਤੇ ਤੁਹਾਨੂੰ ਦੂਜੀ ਫਿਲਮ ਮਿਲੀ ਹੈ।



ਤੁਸੀਂ ਫਿਲਮ ਦੇ ਸੈੱਟ 'ਤੇ ਸਖਤ ਮਿਹਨਤ ਕਰ ਰਹੇ ਹੋ ਜਾਂ ਤੁਸੀਂ ਸੈੱਟ 'ਤੇ ਜ਼ਖਮੀ ਹੋ ਗਏ ਹੋ।



ਹਰਮਨ ਨੇ ਕਿਹਾ, ਉਹ ਤੁਹਾਨੂੰ ਰੈਸਟੋਰੈਂਟ ਦੇ ਬਾਹਰ ਲੱਭਦੇ ਹਨ ਅਤੇ ਤਿੰਨ ਮਿੰਟ ਬਾਅਦ ਉਸੇ ਰੈਸਟੋਰੈਂਟ ਤੋਂ ਇੱਕ ਹੋਰ ਕੁੜੀ ਬਾਹਰ ਨਿਕਲਦੀ ਹੈ, ਤਾਂ ਅਖਬਾਰਾਂ ਨੂੰ ਲੱਗਦਾ ਹੈ ਕਿ ਤੁਸੀਂ ਉਸ ਕੁੜੀ ਨਾਲ ਲੰਚ ਕਰ ਰਹੇ ਹੋ, ਜਦੋਂ ਕਿ ਅਸਲ ਵਿੱਚ ਅਜਿਹਾ ਨਹੀਂ ਹੈ।



ਅਜਿਹਾ ਵੀ ਹੋ ਸਕਦਾ ਹੈ ਕਿ ਮੈਂ ਰੈਸਟੋਰੈਂਟ ਵਿੱਚ ਖਾਣਾ ਲੈਣ ਗਿਆ ਹੋਵਾ ਅਤੇ ਉਹ ਲੜਕੀ ਆਪਣੇ ਪਿਤਾ ਨਾਲ ਹੋਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਹੁੰਦੀਆਂ ਹਨ। ਇਹ ਸਾਡੇ ਪੇਸ਼ੇ ਦਾ ਹਿੱਸਾ ਹੈ ਅਤੇ ਇਸ ਤੇ ਸ਼ਿਕਾਇਤ ਨਹੀਂ ਕੀਤੀ ਜਾਣੀ ਚਾਹੀਦੀ।



ਦੱਸਣਯੋਗ ਹੈ ਕਿ ਹਰਮਨ ਬਵੇਜਾ ਨੇ ਫਿਲਮ 2050 ਨਾਲ ਬਾਲੀਵੁੱਡ ਦੀ ਦੁਨੀਆ 'ਚ ਐਂਟਰੀ ਕੀਤੀ ਸੀ, ਜਿਸ 'ਚ ਪ੍ਰਿਯੰਕਾ ਚੋਪੜਾ ਵੀ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਇਹ ਫਿਲਮ ਸਾਲ 2008 ਵਿੱਚ ਰਿਲੀਜ਼ ਹੋਈ ਸੀ।



ਪ੍ਰਿਯੰਕਾ ਅਤੇ ਹਰਮਨ ਨੇ ਸਾਲ 2009 'ਚ 'ਵਾਟਸ ਯੂਅਰ ਰਾਸ਼ੀ' 'ਚ ਕੰਮ ਕੀਤਾ ਸੀ। ਇਸ ਦੇ ਦੋ ਸਿਤਾਰਿਆਂ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਉੱਡਣ ਲੱਗੀਆਂ ਹਨ।



ਹਰਮਨ ਦੀ ਵੈੱਬ ਸੀਰੀਜ਼ ਸਕੂਪ 2 ਜੂਨ, 2023 ਨੂੰ Netflix 'ਤੇ ਸਟ੍ਰੀਮ ਹੋਵੇਗੀ। ਇਸ 'ਚ ਕਰਿਸ਼ਮਾ ਤੰਨਾ ਵੀ ਨਜ਼ਰ ਆਵੇਗੀ, ਜਿਸ ਨੇ ਕ੍ਰਾਈਮ ਰਿਪੋਰਟਰ ਦਾ ਕਿਰਦਾਰ ਨਿਭਾਇਆ ਹੈ। ਦੇਵੇਨ ਭੋਜਾਨੀ ਅਤੇ ਤਨਿਸ਼ਠਾ ਚੈਟਰਜੀ ਵੀ ਇਸ ਸ਼ੋਅ ਦਾ ਹਿੱਸਾ ਹਨ।