ਅਨਮੋਲ ਕਵਾਤਰਾ ਦੇ ਸ਼ੋਅ 'ਚ ਇੱਕ ਬਹੁਤ ਹੀ ਖਾਸ ਗੈਸਟ ਪਹੁੰਚੀ ਸੀ। ਇਹ ਕੋਈ ਹੋਰ ਨਹੀਂ ਪ੍ਰਸਿੱਧ ਹਰਿਆਣਵੀ ਗਾਇਕਾ ਸਪਨਾ ਚੌਧਰੀ ਹੈ। ਜੀ ਹਾਂ, ਹਰਿਆਣਵੀ ਗਾਇਕਾ ਦੇ ਨਾਲ ਪੌਡਕਾਸਟ ਕਰਦਿਆਂ ਕਵਾਤਰਾ ਨੇ ਵੀਡੀਓ ਸ਼ੇਅਰ ਕੀਤੀ, ਹਾਲਾਂਕਿ ਉਸ ਨੇ ਸਪਨਾ ਚੌਧਰੀ ਦੇ ਨਾਲ ਕੀ ਗੱਲਾਂ ਕੀਤੀਆਂ, ਇਸ ਬਾਰੇ ਉਸ ਨੇ ਕੋਈ ਖੁਲਾਸਾ ਨਹੀਂ ਕੀਤਾ। ਪਰ ਕਵਾਤਰਾ ਨੇ ਦੱਸਿਆ ਕਿ ਇਸ ਪੌਡਕਾਸਟ ਦਾ ਪ੍ਰਸਾਰਣ ਜਲਦ ਹੋਵੇਗਾ। ਇਸ ਦੇ ਨਾਲ ਹੀ ਸਪਨਾ ਚੌਧਰੀ ਅਨਮੋਲ ਕਵਾਤਰਾ ਦੀ ਐਨਜੀਓ ਏਕ ਜ਼ਰੀਆ ਦਾ ਦੌਰਾ ਕਰਨ ਵੀ ਪਹੁੰਚੀ। ਇੱਥੇ ਉਸ ਨੇ ਗਰੀਬ ਜ਼ਰੂਰਤਮੰਦ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੀ ਮਦਦ ਵੀ ਕੀਤੀ। ਇਸ ਦੇ ਨਾਲ ਹੀ ਕਵਾਤਰਾ ਨੇ ਸਪਨਾ ਦਾ ਖਾਸ ਸਨਮਾਨ ਵੀ ਕੀਤਾ। ਕਾਬਿਲੇਗ਼ੌਰ ਹੈ ਕਿ ਸਪਨਾ ਚੌਧਰੀ ਮਸ਼ਹੂਰ ਹਰਿਆਣਵੀ ਡਾਂਸਰ ਤੇ ਗਾਇਕਾ ਹੈ। ਉਹ ਬਿੱਗ ਬੌਸ ਓਟੀਟੀ 2 ਤੋਂ ਪੂਰੇ ਦੇਸ਼ ਦੀ ਪਸੰਦ ਬਣੀ ਸੀ। ਉਸ ਨੂੰ ਆਪਣੀ ਬੇਬਾਕੀ ਦੇ ਲਈ ਜਾਣਿਆ ਜਾਂਦਾ ਹੈ। ਸਪਨਾ ਚੌਧਰੀ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 5.7 ਮਿਲੀਅਨ ਫਾਲੋਅਰਜ਼ ਹਨ।