ਕਾਲੀ ਮਿਰਚ ਅਜਿਹੀ ਔਸ਼ਧੀ ਹੈ, ਜੋ ਹਰ ਘਰ ਦੀ ਰਸੋਈ 'ਚ ਹਮੇਸ਼ਾ ਮੌਜੂਦ ਹੁੰਦੀ ਹੈ। ਆਓ ਅੱਜ ਦੱਸਦੇ ਹਾਂ ਇਸ ਦੇ ਫਾਇਦੇ



ਜੇਕਰ ਸਵੇਰੇ ਖਾਲੀ ਪੇਟ ਗਰਮ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਾਉਂਦੀ ਹੈ ।



ਕਾਲੀ ਮਿਰਚ ਨੂੰ ਘਿਓ ਵਿਚ ਬਰੀਕ ਪਿਸ ਕੇ ਲੇਪ ਬਣਾ ਲਓ । ਇਸ ਲੇਪ ਦੀ ਵਰਤੋਂ ਕਰਨ ਨਾਲ ਫੋੜਾ, ਫਿਨਸੀ ਆਦਿ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ।



ਕਬਜ਼ ਦੇ ਰੋਗੀਆਂ ਲਈ ਪਾਣੀ ਅਤੇ ਕਾਲੀ ਮਿਰਚ ਫਾਇਦੇਮੰਦ ਸਾਬਤ ਹੁੰਦੀ ਹੈ



ਕਾਲੀ ਮਿਰਚ ਅਤੇ ਗਰਮ ਪਾਣੀ ਸਰੀਰ ਵਿਚ ਵਧੇ ਹੋਏ ਫੈਟ ਨੂੰ ਘਟਾਉਂਦੀ ਹੈ ।



ਕਾਲੀ ਮਿਰਚ ਨੂੰ ਘਿਓ ਅਤੇ ਮਿਸ਼ਰੀ ਦੇ ਨਾਲ ਮਿਲਾ ਕੇ ਚੱਟਣ ਨਾਲ ਬੰਦ ਗਲਾ ਖੁੱਲ ਜਾਂਦਾ ਹੈ ।



ਜੇ ਤੁਹਾਨੂੰ ਖੰਘ/ਖਾਂਸੀ ਹੈ ਤਾਂ ਅੱਧਾ ਚਮਚ ਕਾਲੀ ਮਿਰਚ ਦਾ ਚੂਰਣ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ 3-4 ਵਾਰ ਚੱਟੋ, ਇਸ ਤਰ੍ਹਾਂ ਕਰਨ ਦੇ ਨਾਲ ਖੰਘ ਦੂਰ ਹੋ ਜਾਵੇਗੀ ।



8-10 ਕਾਲੀ ਮਿਰਚ ਪਾਣੀ ਵਿਚ ਉਬਾਲ ਕੇ ਪਾਣੀ ਨਾਲ ਗਰਾਰੇ ਕਰੋ, ਗਲੇ ਨੂੰ ਰਾਹਤ ਮਿਲਦੀ ਹੈ