ਗਾਜਰ ‘ਚ ਮੌਜੂਦ ਵਿਟਾਮਿਨ-ਏ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦਾ ਹੈ।
ਗਾਜਰ ਕੁਦਰਤੀ ਬਾਇਓਐਕਟਿਵ ਮਿਸ਼ਰਣ ਨਾਲ ਭਰਪੂਰ ਹੁੰਦੀ ਹੈ। ਜੋ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ।
ਗਾਜਰ ‘ਚ ਮੌਜੂਦ ਤੱਤ ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੇ ਹਨ। ਗਾਜਰ ਕੋਲੈਸਟਰੋਲ ਦੇ ਪੱਧਰ ਨੂੰ ਵੀ ਘੱਟ ਕਰਦੀ ਹੈ।
ਗਾਜਰ ਅਨੀਮੀਆ ਦੀ ਕਮੀ ਨੂੰ ਦੂਰ ਕਰਦੀ ਹੈ।
ਗਾਜਰ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ।
ਪੀਲੀਆ ਦੇ ਰੋਗੀਆਂ ਲਈ ਗਾਜਰ ਦਾ ਸੇਵਨ ਬਹੁਤ ਜ਼ਰੂਰੀ ਹੈ। ਇਸ ਦੇ ਸੇਵਨ ਨਾਲ ਪੀਲੀਆ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।
ਗਾਜਰ ਖਾਣ ਨਾਲ ਤਣਾਅ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਗਾਜਰ ਦਾ ਜੂਸ ਅਤੇ ਸਲਾਦ ਚਿਹਰੇ ‘ਤੇ ਨਿਖਾਰ ਲਿਆਉਂਦਾ ਹੈ।
ਕੱਚੀਆਂ ਗਾਜਰਾਂ ਖਾਣ ਨਾਲ ਜਾਂ ਉਸ ਦਾ ਰੱਸ ਕੱਢ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ।
ਤਿੱਲੀ ਵਧਣ 'ਤੇ ਗਾਜਰ ਦਾ ਆਚਾਰ ਬਣਾ ਕੇ ਖਾਣ ਨਾਲ ਤਿੱਲੀ ਘਟ ਸਕਦੀ ਹੈ।