ਪਹਿਲਾਂ ਜਿੱਥੇ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਖਾਉਂਣਾ ਅਤੇ ਪਕਾਉਣਾ ਸਾਡਾ ਸਭਿਆਚਾਰ ਸੀ, ਅੱਜ ਉਨ੍ਹਾਂ ਦੀ ਥਾਂ ਕਿਸੇ ਹੋਰ ਨੇ ਲੈ ਲਈ ਹੈ।



ਪਲਾਸਟਿਕ ਤੇ ਹੋਰ ਚੀਜ਼ਾਂ ਨਾਲ ਬਣੇ ਬਰਤਨਾਂ ਦੇ ਇਸ ਯੁੱਗ ਵਿੱਚ ਮਿੱਟੀ ਦੇ ਬਰਤਨਾਂ ਦਾ ਅੱਜ ਪਹਿਲਾਂ ਵਾਲਾ ਮਹੱਤਵ ਨਹੀਂ ਰਿਹਾ।



ਸਿਹਤ ਪੱਖੋਂ ਦੇਖੀਏ ਤਾਂ ਇਹ ਮਿੱਟੀ ਦੇ ਭਾਂਡੇ ਬੇਹੱਦ ਲਾਭਕਾਰੀ ਹਨ।



ਮਿੱਟੀ ਦੇ ਤਵੇ ਤੇ ਪਕਾਈ ਰੋਟੀ ਦੀ ਮਹਿਕ ਹੀ ਕੁੱਝ ਹੋਰ ਹੁੰਦੀ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।



ਆਧੁਨਿਕ ਯੁੱਗ ਵਿੱਚ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।



ਜੇਕਰ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਐਲੂਮੀਨੀਅਮ ਦੇ ਭਾਂਡਿਆਂ ਦੇ ਅਵਿਸ਼ਕਾਰ ਤੋਂ ਪਹਿਲਾਂ ਲੋਕ ਮਿੱਟੀ ਦੇ ਭਾਂਡਿਆਂ ਵਿੱਚ ਹੀ ਖਾਣਾ ਪਕਾਇਆ ਕਰਦੇ ਸਨ।



ਇਹ ਉਸ ਵੇਲੇ ਦੇ ਲੋਕਾਂ ਦੀ ਚੰਗੀ ਸਿਹਤ ਦੀ ਨਿਸ਼ਾਨੀ ਸੀ। ਦੱਸ ਦਈਏ ਕਿ ਅਜਿਹਾ ਸਿਰਫ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਨਾਲ ਹੀ ਸੰਭਵ ਹੋ ਸਕਦਾ ਹੈ।



Thanks for Reading. UP NEXT

ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਪੀਓ ਪਾਣੀ, ਨਹੀਂ ਤਾਂ ਹੋ ਜਾਵੇਗਾ...

View next story