ਪਾਨ ਦੇ ਪੱਤੇ ‘ਚ ਬਹੁਤ ਸਾਰੇ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਿਹਤ ਸੰਬੰਧੀ ਸਮੱਸਿਆਵਾਂ ਲਈ ਵਧੀਆ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਇਸ ਬਾਰੇ-



ਪਾਨ ਦੇ ਪੱਤਾ ਸਿਹਤ ਲਈ ਔਸ਼ਧੀ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ‘ਚ ਸ਼ੂਗਰ, ਕੈਂਸਰ, ਜਲਣ ਤੋਂ ਬਚਣ ਵਰਗੇ ਗੁਣ ਪਾਏ ਜਾਂਦੇ ਹਨ।



ਨਹਾਉਣ ਵਾਲੇ ਪਾਣੀ ‘ਚ ਪਾਨ ਦੇ ਪੱਤਿਆਂ ਦਾ ਰਸ ਮਿਲਾਉਣ ਨਾਲ ਤੁਹਾਨੂੰ ਖਾਜ ਤੋਂ ਰਾਹਤ ਮਿਲ ਸਕਦੀ ਹੈ।



ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਪਾਨ ਦੇ ਪੱਤੇ ਨੂੰ ਚਬਾ ਸਕਦੇ ਹੋ।



ਪਾਨ ਦੇ ਪੱਤਿਆਂ ਤੋਂ ਬਣੇ ਪੇਸਟ ਨੂੰ ਵਾਲਾਂ ‘ਤੇ ਲਗਾੳਣ ਨਾਲ ਪੋਸ਼ਣ ਮਿਲੇਗਾ ਤੇ ਵਾਲ ਝੜਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ।



ਚਿਹਰੇ ‘ਤੇ ਮੁਹਾਸੇ ਦੂਰ ਕਰਨ ਲਈ ਤੁਸੀਂ ਸੁਪਾਰੀ ਦੇ ਪੱਤਿਆਂ ਦਾ ਪੇਸਟ ਮੂੰਹ ‘ਤੇ ਲਗਾ ਸਕਦੇ ਹੋ ਰਾਹਤ ਮਿਲੇਗੀ।



ਪਾਨ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਸਰੀਰ ਦਾ ਪਾਚਨ ਤੰਤਰ ਠੀਕ ਰਹਿੰਦਾ ਹੈ।