Ginger Benefits in Winter: ਸਰਦੀਆਂ 'ਚ ਜ਼ੁਕਾਮ ਤੇ ਖੰਘ ਹੀ ਨਹੀਂ, ਸਗੋਂ ਕਈ ਬੀਮਾਰੀਆਂ ਪ੍ਰਭਾਵਿਤ ਕਰਦੀਆਂ ਹਨ।



ਅਜਿਹੀ ਸਥਿਤੀ ਵਿੱਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਪੌਸ਼ਟਿਕ ਭੋਜਨ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ 'ਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਠੰਢ ਤੋਂ ਬਚਾ ਕੇ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ। ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਅਦਰਕ ਹੈ।



ਸਿਹਤ ਮਾਹਿਰਾਂ ਮੁਤਾਬਕ ਸੋਡੀਅਮ, ਐਂਟੀ-ਇੰਫਲੇਮੇਟਰੀ, ਐਂਟੀ-ਆਕਸੀਡੈਂਟ, ਪੋਟਾਸ਼ੀਅਮ, ਵਿਟਾਮਿਨ ਬੀ, ਸੀ, ਫੋਲੇਟ, ਜ਼ਿੰਕ ਤੇ ਮੈਗਨੀਸ਼ੀਅਮ ਵਰਗੇ ਗੁਣਾਂ ਵਾਲਾ ਅਦਰਕ ਸਰਦੀਆਂ ਵਿੱਚ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ। ਜਾਣੋ ਅਦਰਕ ਦੇ ਫਾਇਦੇ...



ਸਰਦੀਆਂ ਵਿੱਚ ਅਦਰਕ ਦਾ ਸੇਵਨ ਕਰਨ ਨਾਲ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਰੋਗਾਂ ਨਾਲ ਲੜਨ ਦੇ ਸਮਰੱਥ ਬਣਦਾ ਹੈ। ਅਜਿਹੇ 'ਚ ਇਸ ਮੌਸਮ 'ਚ ਅਦਰਕ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।



ਆਯੁਰਵੇਦ 'ਚ ਅਦਰਕ ਨੂੰ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਸਰਦੀਆਂ ਵਿੱਚ ਅਦਰਕ ਦਾ ਸੇਵਨ ਕਰਨ ਨਾਲ ਜ਼ੁਕਾਮ ਤੇ ਖਾਂਸੀ ਤੋਂ ਰਾਹਤ ਮਿਲਦੀ ਹੈ।



ਇਸ ਲਈ ਅਦਰਕ ਦੀ ਚਾਹ ਤੇ ਅਦਰਕ ਦਾ ਕਾੜ੍ਹਾ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਜ਼ੁਕਾਮ ਨਹੀਂ ਹੁੰਦਾ ਤੇ ਸਰੀਰ ਇਨਫੈਕਸ਼ਨ ਤੋਂ ਬਚਿਆ ਰਹਿੰਦਾ ਹੈ।



ਸਰਦੀਆਂ ਦੇ ਮੌਸਮ 'ਚ ਗਰਮ ਚਾਹ 'ਚ ਅਦਰਕ ਦਾ ਟੁਕੜਾ ਮਿਲਾ ਕੇ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਖਾਣਾ ਖਾਣ ਤੋਂ ਇੱਕ ਘੰਟੇ ਬਾਅਦ ਇਸ ਦਾ ਸੇਵਨ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਫੈਟੀ ਲਿਵਰ ਦੀ ਸਮੱਸਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।



ਸਰਦੀ ਦੇ ਮੌਸਮ 'ਚ ਖੁਰਾਕ 'ਚ ਬਦਲਾਅ ਹੁੰਦਾ ਹੈ। ਇਸ ਲਈ ਕਬਜ਼ ਹੋ ਜਾਂਦੀ ਹੈ।



ਦੇਖਿਆ ਗਿਆ ਹੈ ਕਿ ਸਰਦੀਆਂ ਵਿੱਚ ਲੋਕ ਗੈਸ, ਬਦਹਜ਼ਮੀ ਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਨ।



ਅਜਿਹੇ 'ਚ ਜੇ ਤੁਸੀਂ ਅਦਰਕ ਦਾ ਸੇਵਨ ਕਰਦੇ ਹੋ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।