ਉਮਰ ਵਧਣ ਨਾਲ ਸਰੀਰ ਕਮਜ਼ੋਰ ਹੋਣ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਅਸਰ ਗੋਡਿਆਂ 'ਤੇ ਪੈਂਦਾ ਹੈ।

ਜੇ ਗੋਡਿਆਂ ਦੀ ਸਹੀ ਦੇਖਭਾਲ ਨਾ ਹੋਵੇ ਤਾਂ ਦਰਦ ਅਤੇ ਚਲਣ ਵਿੱਚ ਮੁਸ਼ਕਲ ਆ ਸਕਦੀ ਹੈ। ਪਰ ਚਿੰਤਾ ਦੀ ਲੋੜ ਨਹੀਂ, ਹੇਠਾਂ ਦਿੱਤੀਆਂ ਤਿੰਨ ਆਸਾਨ ਕਸਰਤਾਂ ਨਾਲ ਤੁਸੀਂ ਗੋਡਿਆਂ ਨੂੰ ਮਜ਼ਬੂਤ ਅਤੇ ਦਰਦ ਰਹਿਤ ਰੱਖ ਸਕਦੇ ਹੋ।

ਕੰਧ ਵੱਲ ਮੂੰਹ ਕਰਕੇ ਖੜ੍ਹੇ ਹੋ ਜਾਓ। ਦੋਵੇਂ ਹੱਥ ਕੰਧ 'ਤੇ ਟਿਕਾਓ। ਇਕ ਪੈਰ ਨੂੰ ਜਿੰਨਾ ਹੋ ਸਕੇ ਆਰਾਮ ਨਾਲ ਪਿੱਛੇ ਲੈ ਜਾਓ।

ਗੋਢਿਆਂ ਨੂੰ ਹਲਕਾ ਜਿਹਾ ਮੋੜੋ। ਫਿਰ ਇੰਨਾ ਸਟ੍ਰੈਚ ਕਰੋ ਕਿ ਪਿਛਲੇ ਪੈਰ 'ਚ ਖਿਚਾਅ ਮਹਿਸੂਸ ਹੋਵੇ।

ਕੰਧ ਕੋਲ ਖੜ੍ਹੇ ਹੋ ਜਾਓ ਜਾਂ ਕੁਰਸੀ ਦਾ ਸਹਾਰਾ ਲਵੋ। ਪੈਰ ਮੋਢੇ ਦੀ ਚੌੜਾਈ ਤੱਕ ਫੈਲਾਓ। ਇਕ ਗੋਡੇ ਨੂੰ ਮੋੜੋ।

ਫਿਰ 30 ਸਕਿੰਟ ਗਿੱਟੇ ਨੂੰ ਫੜੋ। ਇਸ ਨੂੰ ਗਲੂਟਸ (ਕੁਲ੍ਹੇ) ਵੱਲ ਜਿੰਨਾ ਸੰਭਵ ਹੋ ਸਕੇ ਆਰਾਮ ਨਾਲ ਖਿੱਚੋ।

ਕੁਰਸੀ 'ਤੇ ਸਿੱਧੇ ਬੈਠੋ। ਦੋਵੇਂ ਪੈਰ ਜ਼ਮੀਨ 'ਤੇ ਰੱਖੋ। ਹੁਣ ਇੱਕ ਪੈਰ ਨੂੰ ਸੀਧਾ ਕਰਕੇ ਜਿੰਨਾ ਉੱਚਾ ਹੋ ਸਕੇ ਚੁੱਕੋ।

ਕੁਝ ਸਕਿੰਟ ਰੁਕੋ, ਫਿਰ ਪੈਰ ਵਾਪਸ ਨੀਵਾਂ ਕਰੋ। ਦੋਵੇਂ ਪੈਰਾਂ ਨਾਲ ਇਹ ਕਸਰਤ 10-10 ਵਾਰੀ ਕਰੋ।

ਕੁਝ ਸਕਿੰਟ ਰੁਕੋ, ਫਿਰ ਪੈਰ ਵਾਪਸ ਨੀਵਾਂ ਕਰੋ। ਦੋਵੇਂ ਪੈਰਾਂ ਨਾਲ ਇਹ ਕਸਰਤ 10-10 ਵਾਰੀ ਕਰੋ।

ਗੋਡਿਆਂ ਦੀ ਸਿਹਤ ਲਈ ਇਹ ਤਿੰਨ ਅਸਾਨ ਕਸਰਤਾਂ ਬਹੁਤ ਫਾਇਦੇਮੰਦ ਹਨ। ਇਹ ਦਰਦ ਘਟਾਉਂਦੀਆਂ ਹਨ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ।

ਰੋਜ਼ 10-15 ਮਿੰਟ ਇਹ ਅਭਿਆਸ ਕਰੋ, ਨਤੀਜੇ ਜ਼ਰੂਰ ਮਿਲਣਗੇ। ਜੇ ਤੁਹਾਨੂੰ ਪਹਿਲਾਂ ਤੋਂ ਕੋਈ ਜੋੜਾਂ ਦੀ ਬਿਮਾਰੀ ਹੈ, ਤਾਂ ਕਸਰਤ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਚੰਗਾ ਰਹੇਗਾ।