ਜੇ ਤੁਸੀਂ ਖੂਨ ਦੀ ਘਾਟ ਜਾਂ ਐਨੀਮੀਆ ਨਾਲ ਪੀੜਤ ਹੋ, ਤਾਂ ਮੋਰਿੰਗਾ ਪਾਊਡਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।

ਇਹ ਆਇਰਨ ਦਾ ਚੰਗਾ ਕੁਦਰਤੀ ਸਰੋਤ ਹੈ, ਜੋ ਹੀਮੋਗਲੋਬਿਨ ਬਣਾਉਣ ਵਿੱਚ ਮਦਦ ਕਰਦਾ ਹੈ। ਹੀਮੋਗਲੋਬਿਨ ਸਰੀਰ ਵਿੱਚ ਆਕਸੀਜਨ ਪਹੁੰਚਾਉਣ ਲਈ ਜ਼ਰੂਰੀ ਹੁੰਦਾ ਹੈ।

ਸਵੇਰੇ ਉੱਠ ਕੇ ਥਕਾਵਟ ਮਹਿਸੂਸ ਹੋਣਾ ਜਾਂ ਦਿਨ ਭਰ ਸੁਸਤ ਰਹਿਣਾ ਊਰਜਾ ਦੀ ਘਾਟ ਦਾ ਇਸ਼ਾਰਾ ਹੋ ਸਕਦਾ ਹੈ।

ਪਰ ਮੋਰਿੰਗਾ ਪਾਊਡਰ ਤੁਹਾਡੀ ਤਾਕਤ ਵਧਾ ਸਕਦਾ ਹੈ। ਇਹ ਐਨਰਜੀ ਲੈਵਲ ਨੂੰ ਬੁਲੰਦ ਕਰਨ ਵਿੱਚ ਮਦਦ ਕਰਦਾ ਹੈ।

ਮੋਰਿੰਗਾ 'ਚ ਵਿਟਾਮਿਨ B ਕੰਪਲੈਕਸ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਧੀਆ ਮਾਤਰਾ ਵਿੱਚ ਹੁੰਦੇ ਹਨ। ਇਹ ਪੋਸ਼ਕ ਤੱਤ ਸਰੀਰ ਦੇ ਮੈਟਾਬੋਲਿਜ਼ਮ ਲਈ ਜ਼ਰੂਰੀ ਹਨ।

ਮੈਟਾਬੋਲਿਜ਼ਮ ਸਹੀ ਹੋਣ ਨਾਲ ਸਰੀਰ ਖਾਣੇ ਨੂੰ ਊਰਜਾ ਵਿੱਚ ਬਦਲਦਾ ਹੈ। ਇਸ ਨਾਲ ਤੁਸੀਂ ਦਿਨ ਭਰ ਤੰਦਰੁਸਤ, ਚੁਸਤ ਅਤੇ ਧਿਆਨ ਕੇਂਦਰਤ ਮਹਿਸੂਸ ਕਰਦੇ ਹੋ।

ਮੋਰਿੰਗਾ ਪਾਊਡਰ ਨੂੰ ਡਾਇਟ ਵਿੱਚ ਸ਼ਾਮਲ ਕਰਨਾ ਸੌਖਾ ਹੈ। ਤੁਸੀਂ ਰੋਜ਼ਾਨਾ ਇਕ ਚਮਚ ਮੋਰਿੰਗਾ ਪਾਊਡਰ ਗੁਣਗੁਣੇ ਪਾਣੀ, ਜੂਸ, ਸਮੂਦੀ, ਸੂਪ ਜਾਂ ਦਾਲ ਵਿੱਚ ਮਿਲਾ ਕੇ ਲੈ ਸਕਦੇ ਹੋ।

ਕੁਝ ਲੋਕ ਇਸਨੂੰ ਡੀਟੌਕਸ ਡਰਿੰਕ ਵਜੋਂ ਵੀ ਪੀਂਦੇ ਹਨ।

ਇਸ ਦੀ ਕੁੜੱਤਣ ਘਟਾਉਣ ਲਈ ਇਸ ਵਿੱਚ ਨਿੰਬੂ ਜਾਂ ਸ਼ਹਿਦ ਮਿਲਾ ਸਕਦੇ ਹੋ।



ਮੋਰਿੰਗਾ ਫਾਈਬਰ ਵਿੱਚ ਭਰਪੂਰ ਹੁੰਦਾ ਹੈ, ਜੋ ਪਾਚਣ ਨੂੰ ਠੀਕ ਰੱਖਦਾ ਹੈ। ਇਸ ਵਿੱਚ ਵਿਟਾਮਿਨ C, A ਅਤੇ E ਹੁੰਦੇ ਹਨ, ਜੋ ਚਮੜੀ ਨੂੰ ਨਿਖਾਰਦੇ ਤੇ ਵਾਲਾਂ ਨੂੰ ਮਜਬੂਤੀ ਦਿੰਦੇ ਹਨ।

ਹੱਡੀਆਂ ਮਜ਼ਬੂਤ ਕਰੇ – ਕੈਲਸ਼ੀਅਮ ਅਤੇ ਫਾਸਫੋਰਸ ਦੀ ਮੌਜੂਦਗੀ ਹੱਡੀਆਂ ਲਈ ਲਾਭਕਾਰੀ ਹੈ।