ਲੀਚੀ ਇੱਕ ਸੁਆਦਿਸ਼ਟ ਅਤੇ ਫਾਇਦੇਮੰਦ ਫਲ ਹੈ, ਜੋ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਸਭ ਨੂੰ ਪਸੰਦ ਹੁੰਦਾ ਹੈ।ਪਰ ਇਹ ਹਮੇਸ਼ਾ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੁੰਦੀ।

ਕੁਝ ਲੋਕਾਂ ਲਈ ਲੀਚੀ ਖਾਣਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।

ਲੀਚੀ ਵਿੱਚ ਸ਼ੂਗਰ ਕਾਫੀ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਉਹਨਾਂ ਨੂੰ ਲੀਚੀ ਨਹੀਂ ਖਾਣੀ ਚਾਹੀਦੀ। ਜੇ ਖਾਣੀ ਹੋਵੇ ਤਾਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜਿਨ੍ਹਾਂ ਲੋਕਾਂ ਨੂੰ ਐਲਰਜੀ ਹੋਵੇ, ਉਨ੍ਹਾਂ ਨੂੰ ਲੀਚੀ ਨਹੀਂ ਖਾਣੀ ਚਾਹੀਦੀ।



ਲੀਚੀ ਖਾਣ ਨਾਲ ਸਾਹ ਲੈਣ ਵਿੱਚ ਦਿੱਕਤ ਜਾਂ ਖਾਰਸ਼ ਹੋ ਸਕਦੀ ਹੈ। ਇਹ ਸਿਹਤ ਲਈ ਖਤਰਨਾਕ ਹੋ ਸਕਦੀ ਹੈ।



ਜਿਨ੍ਹਾਂ ਲੋਕਾਂ ਨੂੰ ਲੀਵਰ ਜਾਂ ਕਿਡਨੀ ਦੀ ਬਿਮਾਰੀ ਹੈ, ਉਨ੍ਹਾਂ ਨੂੰ ਲੀਚੀ ਨਹੀਂ ਖਾਣੀ ਚਾਹੀਦੀ।



ਲੀਚੀ ਵਿੱਚ ਮੌਜੂਦ ਕੁਝ ਤੱਤ ਲੀਵਰ ਤੇ ਕਿਡਨੀ 'ਤੇ ਵੱਧ ਪ੍ਰੈਸ਼ਰ ਪਾ ਸਕਦੇ ਹਨ। ਇਹ ਨਾਲ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ।

ਗਰਭਵਤੀ ਔਰਤਾਂ ਨੂੰ ਵੀ ਜ਼ਿਆਦਾ ਮਾਤਰਾ 'ਚ ਲੀਚੀ ਨਹੀਂ ਖਾਣੀ ਚਾਹੀਦੀ।

ਬੱਚਿਆਂ ਨੂੰ ਭੁੱਖੇ ਪੇਟ ਕਦੇ ਵੀ ਲੀਚੀ ਨਾ ਦਿਓ।

ਬੱਚਿਆਂ ਨੂੰ ਭੁੱਖੇ ਪੇਟ ਕਦੇ ਵੀ ਲੀਚੀ ਨਾ ਦਿਓ।

ਜੇ ਲੀਚੀ ਖਾਣ ਤੋਂ ਬਾਅਦ ਚੱਕਰ, ਉਲਟੀਆਂ ਜਾਂ ਬੇਹੋਸ਼ੀ ਹੋਵੇ, ਤਾਂ ਤੁਰੰਤ ਡਾਕਟਰੀ ਇਲਾਜ ਲਵੋ।