ਆਯੁਰਵੈਦ 'ਚ ਤੁਲਸੀ ਨੂੰ 'ਜੜੀ-ਬੂਟੀਆਂ ਦੀ ਰਾਣੀ' ਕਿਹਾ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਇਸਦਾ ਧਾਰਮਿਕ ਅਤੇ ਆਧਿਆਤਮਿਕ ਮਹੱਤਵ ਹੈ। ਸਿਹਤ ਲਈ ਵੀ ਤੁਲਸੀ ਬਹੁਤ ਲਾਭਕਾਰੀ ਹੈ।

ਵਿਗਿਆਨਕ ਅਧਿਐਨ ਦੱਸਦੇ ਹਨ ਕਿ ਸਵੇਰੇ ਖਾਲੀ ਪੇਟ 4-5 ਤੁਲਸੀ ਦੇ ਪੱਤੇ ਖਾਣ ਨਾਲ ਸਰੀਰ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।

ਤੁਲਸੀ 'ਚ ਵਿਟਾਮਿਨ C, ਜ਼ਿੰਕ ਅਤੇ ਐਂਟੀਓਕਸੀਡੈਂਟਸ ਬਹੁਤ ਪਾਏ ਜਾਂਦੇ ਹਨ, ਜੋ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਨਾਲ ਸਰਦੀ-ਖੰਘ, ਫਲੂ ਅਤੇ ਵਾਇਰਲ ਇਨਫੈਕਸ਼ਨਾਂ ਤੋਂ ਸੁਰੱਖਿਆ ਮਿਲਦੀ ਹੈ।

ਖਾਲੀ ਪੇਟ ਤੁਲਸੀ ਦੇ ਪੱਤੇ ਚਬਾਉਣ ਨਾਲ ਪਾਚਨ ਐਂਜ਼ਾਈਮ ਸਹੀ ਤਰ੍ਹਾਂ ਕੰਮ ਕਰਨ ਲੱਗਦੇ ਹਨ। ਇਸ ਨਾਲ ਗੈਸ, ਕਬਜ਼ ਅਤੇ ਐਸੀਡਿਟੀ ਘਟਦੀ ਹੈ ਤੇ ਪੇਟ ਸਾਫ਼ ਰਹਿੰਦਾ ਹੈ।

ਮੂੰਹ ਦੀਆਂ ਸਮੱਸਿਆਵਾਂ ਲਈ ਤੁਲਸੀ ਬਹੁਤ ਲਾਭਕਾਰੀ ਹੈ। ਇਹ ਮੂੰਹ ਦੇ ਬੈਕਟੀਰੀਆ ਨੂੰ ਮਾਰਦੀ ਹੈ, ਬਦਬੂ ਦੂਰ ਕਰਦੀ ਹੈ ਅਤੇ ਛਾਲਿਆਂ ਤੋਂ ਰਾਹਤ ਦਿੰਦੀ ਹੈ।

ਇਸੇ ਲਈ ਆਯੁਰਵੇਦਿਕ ਟੂਥਪੇਸਟ ਅਤੇ ਮਾਊਥਵਾਸ਼ ਵਿੱਚ ਤੁਲਸੀ ਵਰਤੀ ਜਾਂਦੀ ਹੈ।

ਇਸੇ ਲਈ ਆਯੁਰਵੇਦਿਕ ਟੂਥਪੇਸਟ ਅਤੇ ਮਾਊਥਵਾਸ਼ ਵਿੱਚ ਤੁਲਸੀ ਵਰਤੀ ਜਾਂਦੀ ਹੈ।

ਡਾਇਬਟੀਜ਼ ਮਰੀਜ਼ਾਂ ਲਈ ਤੁਲਸੀ ਬਹੁਤ ਫਾਇਦੇਮੰਦ ਹੈ। ਸਵੇਰੇ ਖਾਲੀ ਪੇਟ ਤੁਲਸੀ ਦੇ ਪੱਤੇ ਚਬਾਉਣ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਸਰੀਰ ਵਿੱਚ ਇੰਸੂਲਿਨ ਦੀ ਕਾਰਗੁਜ਼ਾਰੀ ਵਧਦੀ ਹੈ।

ਤੁਲਸੀ ਦੇ ਪੱਤਿਆਂ ਵਿੱਚ ਐਡਾਪਟੋਜੈਨਿਕ ਗੁਣ ਹੁੰਦੇ ਹਨ ਜੋ ਦਿਮਾਗ ਨੂੰ ਸ਼ਾਂਤ ਕਰਦੇ ਹਨ, ਮੂਡ ਬਿਹਤਰ ਬਣਾਉਂਦੇ ਹਨ, ਨੀਂਦ ਸੁਧਾਰਦੇ ਹਨ ਅਤੇ ਹਾਰਮੋਨ ਸੰਤੁਲਿਤ ਕਰਦੇ ਹਨ।

ਤੁਲਸੀ ਸਰੀਰ ਲਈ ਕੁਦਰਤੀ ਡਿਟਾਕਸ ਹੈ। ਇਹ ਖੂਨ ਨੂੰ ਸਾਫ਼ ਕਰਦੀ ਹੈ, ਚਿਹਰੇ 'ਤੇ ਕੁਦਰਤੀ ਨਿਖਾਰ ਲਿਆਉਂਦੀ ਹੈ ਅਤੇ ਮੁਹਾਂਸੇ ਅਤੇ ਐਲਰਜੀ ਘਟਾਉਂਦੀ ਹੈ।

ਤੁਲਸੀ ਦਾ ਇੱਕ ਛੋਟਾ ਪੱਤਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਸਵੇਰੇ ਖਾਲੀ ਪੇਟ ਇਸਦਾ ਨਿਯਮਿਤ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਪਾਚਨ ਸੁਧਰਦਾ ਹੈ, ਚਿਹਰਾ ਖਿੜਦਾ ਹੈ ਅਤੇ ਮਨ-ਸਿਹਤ ਵੀ ਬਿਹਤਰ ਹੁੰਦੀ ਹੈ।

ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।