ਸੂਰਜ ਨਮਸਕਾਰ ਬਹੁਤ ਵਧੀਆ ਹੈ ਜਿਸ ਵਿੱਚ ਕਈ ਆਸਣ ਇੱਕੋ ਸਮੇਂ ਕੀਤੇ ਜਾਂਦੇ ਹਨ ਰੋਜ਼ਾਨਾ 20 ਤੋਂ 30 ਮਿੰਟ ਤੱਕ ਕਿਸੇ ਵੀ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਕਰਨ ਨਾਲ ਸਰੀਰ ਨੂੰ ਲੰਬੇ ਸਮੇਂ ਤੱਕ ਫਿੱਟ ਰੱਖਿਆ ਜਾ ਸਕਦਾ ਹੈ ਸਿਹਤਮੰਦ ਸਰੀਰ ਲਈ 7 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਸਮੇਂ ਸਿਰ ਸੌਣ ਅਤੇ ਜਾਗਣ ਦੀ ਆਦਤ ਤੁਹਾਡੀ ਪੂਰੀ ਰੁਟੀਨ ਨੂੰ ਠੀਕ ਕਰ ਸਕਦੀ ਹੈ ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ ਪਾਣੀ ਸਰੀਰ ਦੇ ਕਈ ਮਹੱਤਵਪੂਰਨ ਕਾਰਜਾਂ ਲਈ ਵੀ ਜ਼ਰੂਰੀ ਹੈ। ਦਿਨ 'ਚ ਘੱਟੋ-ਘੱਟ 6 ਤੋਂ 8 ਗਲਾਸ ਪਾਣੀ ਪੀਣਾ ਜ਼ਰੂਰੀ ਹੈ ਰਾਤ ਨੂੰ ਸਮੇਂ ਸਿਰ ਖਾਣਾ ਖਾਓ, ਜਿਸ ਨਾਲ ਖਾਣਾ ਹਜ਼ਮ ਹੋ ਜਾਵੇਗਾ ਤੇ ਪਾਚਨ ਸੰਬੰਧੀ ਕੋਈ ਸਮੱਸਿਆ ਵੀ ਨਹੀਂ ਹੋਵੇਗੀ ਸੌਣ ਤੋਂ ਘੱਟੋ-ਘੱਟ ਅੱਧਾ ਜਾਂ ਇਕ ਘੰਟਾ ਪਹਿਲਾਂ ਫੋਨ ਜਾਂ ਲੈਪਟਾਪ ਦੀ ਵਰਤੋਂ ਬੰਦ ਕਰ ਦਿਓ, ਇਸ ਕਾਰਨ ਨੀਂਦ ਵੀ ਖਰਾਬ ਹੋ ਜਾਂਦੀ ਹੈ ਸਵੇਰ ਦੀ ਧੁੱਪ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਭਰਪੂਰ ਮਾਤਰਾ 'ਚ ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਆਪਣੀ ਖੁਰਾਕ ਤੋਂ ਤੇਲਯੁਕਤ, ਮਸਾਲੇਦਾਰ ਅਤੇ ਜੰਕ ਫੂਡ ਨੂੰ ਪੂਰੀ ਤਰ੍ਹਾਂ ਖਤਮ ਕਰੋ