ਅੱਜ ਦੀ ਬਦਲਦੀ ਜੀਵਨ ਸ਼ੈਲੀ ਕਾਰਨ ਮਾਪਿਆਂ ਲਈ ਇਹ ਬੱਚਿਆਂ ਨੂੰ ਹੈਲਦੀ ਖਵਾਉਣਾ ਇੱਕ ਔਖਾ ਕੰਮ ਬਣ ਗਿਆ ਹੈ। ਬੱਚੇ ਦੇ ਸਹੀ ਵਿਕਾਸ ਲਈ ਉਨ੍ਹਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਜ਼ਰੂਰੀ ਹੈ।



ਆਓ ਜਾਣਦੇ ਹਾਂ ਬੱਚਿਆਂ ਦੇ ਵਿਕਾਸ ਲਈ ਕੁਝ ਜ਼ਰੂਰੀ ਪੌਸ਼ਟਿਕ ਤੱਤਾਂ ਬਾਰੇ

ਆਓ ਜਾਣਦੇ ਹਾਂ ਬੱਚਿਆਂ ਦੇ ਵਿਕਾਸ ਲਈ ਕੁਝ ਜ਼ਰੂਰੀ ਪੌਸ਼ਟਿਕ ਤੱਤਾਂ ਬਾਰੇ

ਮਜ਼ਬੂਤ ​​ਦੰਦਾਂ ਤੇ ਹੱਡੀਆਂ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ।

ਮਜ਼ਬੂਤ ​​ਦੰਦਾਂ ਤੇ ਹੱਡੀਆਂ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ।

ਕੈਲਸ਼ੀਅਮ ਦੀ ਪੂਰਤੀ ਦੇ ਲਈ ਬੱਚਿਆਂ ਦੀ ਡਾਈਟ 'ਚ ਸ਼ਾਮਿਲ ਕਰੋ ਦੁੱਧ, ਦਹੀਂ, ਮੱਖਣ, ਘਿਓ, ਛੋਲੇ, ਮੇਵੇ, ਸੀਡਜ਼ ਵਰਗੇ ਭੋਜਨਾਂ

Hemoglobin ਆਇਰਨ ਤੋਂ ਬਣਦਾ ਹੈ ਜੋ ਬੱਚੇ ਦੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਆਕਸੀਜਨ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਦਾ ਹੈ।



ਇਸ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਅਨਾਰ ਅਤੇ ਚੁਕੰਦਰ ਨੂੰ ਡਾਈਟ 'ਚ ਸ਼ਾਮਲ ਕਰੋ।

ਵਿਟਾਮਿਨ ਡੀ, ਜੋ ਕਿ ਇੱਕ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਜੋ ਕਿ ਹੱਡੀਆਂ ਦੀ ਸਿਹਤ, ਹਾਰਮੋਨ ਪ੍ਰੋਜੈਕਸ਼ਨ, ਦਿਲ ਦੇ ਕੰਮ, ਪ੍ਰਤੀਰੋਧਕਤਾ ਆਦਿ ਲਈ ਬਹੁਤ ਮਹੱਤਵਪੂਰਨ ਹੈ।



ਇਸ ਦੇ ਲਈ ਬੱਚੇ ਨੂੰ ਧੁੱਪ ਵਿਚ ਕੁਝ ਸਮਾਂ ਜ਼ਰੂਰ ਖੇਡਣ ਦਿਓ।



ਵਿਟਾਮਿਨ ਏ- ਇਹ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਵੀ ਹੈ ਜੋ ਅੱਖਾਂ ਦੇ ਨਾਲ-ਨਾਲ ਹੋਰ ਅੰਗਾਂ ਦੀ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ।



ਜਿਹੜੇ ਬੱਚੇ ਗਾਜਰ, ਅੰਡੇ, ਮੀਟ ਅਤੇ ਹਰੀਆਂ ਸਬਜ਼ੀਆਂ ਨਹੀਂ ਖਾਂਦੇ, ਉਨ੍ਹਾਂ ਨੂੰ ਛੋਟੀ ਉਮਰ 'ਚ ਐਨਕਾਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ।



ਬੱਚਿਆਂ ਲਈ ਜ਼ਿੰਕ ਬਹੁਤ ਜ਼ਰੂਰੀ ਹੈ। ਇਸ ਦੇ ਲਈ ਬੱਚਿਆਂ ਨੂੰ ਦਾਲਾਂ, ਫਲੀਆਂ, ਬੀਜ, ਮੇਵੇ, ਮੂੰਗਫਲੀ, ਸਾਬਤ ਅਨਾਜ, ਬਦਾਮ, ਅੰਡੇ, ਮੀਟ ਭਰਪੂਰ ਮਾਤਰਾ ਵਿੱਚ ਖਾਣਾ ਚਾਹੀਦਾ ਹੈ।