30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਦੀਆਂ ਜ਼ਿੰਮੇਵਾਰੀਆਂ ਕਾਫੀ ਵਧ ਜਾਂਦੀਆਂ ਹਨ, ਜਿਸ ਕਾਰਨ ਕਈ ਵਾਰ ਤਣਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਇਨ੍ਹਾਂ ਵਿਚ ਕੋਰਟੀਸੋਲ ਦੀ ਮਾਤਰਾ ਵਧਣ ਲਗਦੀ ਹੈ। ਅਜਿਹੇ 'ਚ ਇਹ ਜ਼ਰੂਰੀ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ ਆਪਣੀ ਡਾਈਟ ਦਾ ਖਾਸ ਖਿਆਲ ਰੱਖਣ...ਜੇਕਰ ਉਹ ਧਿਆਨ ਨਹੀਂ ਰੱਖਦੇ ਤਾਂ ਉਨ੍ਹਾਂ ਨੂੰ ਕਈ ਬਿਮਾਰੀਆਂ ਘੇਰ ਸਕਦੀਆਂ ਹਨ। 30 ਸਾਲ ਦੀ ਉਮਰ ਤੋਂ ਬਾਅਦ ਕੈਲਸ਼ੀਅਮ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਮਾਤਰਾ 'ਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਡੇਅਰੀ ਉਤਪਾਦ, ਟੋਫੂ, ਬ੍ਰੋਕਲੀ, ਪਾਲਕ ਤੇ ਬਦਾਮ ਨਾਲ ਡਾਈਟ 'ਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਲਈ ਇਸ ਨੂੰ ਡਾਈਟ ਦੇ ਵਿੱਚ ਸੀਮਤ ਮਾਤਰਾ ਦੇ ਵਿੱਚ ਹੀ ਜ਼ਰੂਰ ਸ਼ਾਮਿਲ ਕਰੋ। ਵਿਟਾਮਿਨ ਡੀ ਦੀ ਘਾਟ ਨਾਲ ਸ਼ੂਗਰ, ਦਿਲ ਦੇ ਰੋਗ, ਮਲਟੀਪਲ ਸਕਲੇਰੋਸਿਸ, ਛਾਤੀ ਤੇ ਕੋਲੋਰੈਕਟਲ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਕੈਲਸ਼ੀਅਮ ਨੂੰ ਸੋਖਣ 'ਚ ਵੀ ਮਦਦ ਕਰਦਾ ਹੈ। ਇਸ ਲਈ 30 ਸਾਲ ਦੀ ਉਮਰ ਤੋਂ ਬਾਅਦ ਧੁੱਪੇ ਬੈਠਣ ਦਾ ਨਿਯਮ ਬਣਾ ਲਓ। ਖੂਨ ਅਤੇ ਦਿਮਾਗ ਦੇ ਆਮ ਕੰਮਕਾਜ ਲਈ ਵਿਟਾਮਿਨ ਬੀ 12 ਨੂੰ 30 ਸਾਲ ਤੋਂ ਬਾਅਦ ਲੋੜੀਂਦੀ ਮਾਤਰਾ 'ਚ ਲੈਣਾ ਚਾਹੀਦਾ ਹੈ, ਕਿਉਂਕਿ ਇਹ ਵਿਟਾਮਿਨ ਵਧਦੀ ਉਮਰ ਦੇ ਨਾਲ ਚੰਗੀ ਤਰ੍ਹਾਂ ਐਬਜ਼ੋਰਬ ਨਹੀਂ ਹੁੰਦਾ, ਇਸ ਲਈ ਖੁਰਾਕ 'ਚ ਚਿਕਨ, ਮੱਛੀ, ਡੇਅਰੀ ਤੇ ਅੰਡੇ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਤਾਂ ਜੋ ਵਿਟਾਮਿਨ B12 ਨੂੰ ਲੋੜੀਂਦੀ ਮਾਤਰਾ 'ਚ ਲਿਆ ਜਾ ਸਕੇ। 30 ਸਾਲ ਦੀ ਉਮਰ ਤੋਂ ਬਾਅਦ ਸਿਹਤਮੰਦ ਸਕਿਨ ਲਈ ਇਹ ਸਾਰੇ ਵਿਟਾਮਿਨ ਜ਼ਰੂਰੀ ਹੋ ਜਾਂਦੇ ਹਨ। ਵਿਟਾਮਿਨ ਏ, ਸੀ ਤੇ ਈ ਨੂੰ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ। ਇਹ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ ਤੇ ਇਮਿਊਨਿਟੀ ਮਜ਼ਬੂਤ ਕਰਦੇ ਹਨ। ਨਾਲ ਹੀ ਇਹ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਨਿੰਬੂ, ਸੰਤਰਾ, ਗਾਜਰ, ਵ੍ਹੀਟ ਜਰਮ ਆਇਲ, ਬਦਾਮ, ਮੂੰਗਫਲੀ ਵਰਗੀਆਂ ਚੀਜ਼ਾਂ 'ਚ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।