ਨਾਰੀਅਲ ਪਾਣੀ ਅਜਿਹੀ ਕੁਦਰਤੀ ਡਰਿੰਕ ਹੈ, ਜਿਸ 'ਚ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ।

ਇਸ 'ਚ ਬਹੁਤ ਸਾਰੇ ਜ਼ਰੂਰੀ ਵਿਟਾਮਿਨ, ਖਣਿਜ ਅਤੇ ਇਲੈਕਟ੍ਰੋਲਾਈਟਸ ਸ਼ਾਮਿਲ ਹਨ।

ਨਾਰੀਅਲ ਪਾਣੀ 'ਚ ਘੱਟ ਕੈਲੋਰੀ ਹੁੰਦੀ ਹੈ ਅਤੇ ਕੋਈ ਟਰਾਂਸ ਫੈਟ ਜਾਂ ਕੋਲੈਸਟ੍ਰੋਲ ਨਹੀਂ ਹੁੰਦਾ, ਜੋ ਇਸ ਨੂੰ ਭਾਰ ਘਟਾਉਣ ਲਈ ਸੰਪੂਰਨ ਡਰਿੰਕ ਬਣਾਉਂਦਾ ਹੈ।



ਇਹ ਨੈਚੁਰਲ ਐਨਰਜੀ ਬੂਸਟਰ ਵਜੋਂ ਕੰਮ ਕਰਦਾ ਹੈ, ਜਿਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਨੂੰ ਰੋਕਣ 'ਚ ਮਦਦ ਮਿਲ ਸਕਦੀ ਹੈ।



ਨਾਰੀਅਲ ਪਾਣੀ 'ਚ ਪਾਏ ਜਾਣ ਵਾਲੇ ਇਲੈਕਟ੍ਰੋਲਾਈਟਸ ਤੇ ਐਨਜ਼ਾਈਮ ਪਾਚਨ ਕਿਰਿਆ ਨੂੰ ਸੁਧਾਰਨ ਵਿਚ ਮਦਦ ਕਰਦੇ ਹਨ। ਇਹ ਪੇਟ ਦੀ ਐਸੀਡਿਟੀ ਨੂੰ ਸੰਤੁਲਿਤ ਕਰਦਾ ਹੈ ਅਤੇ ਪਾਚਨ ਐਨਜ਼ਾਈਮ ਨੂੰ ਵਧਾਉਂਦੇ ਹਨ।



ਨਾਰੀਅਲ ਪਾਣੀ ਸ਼ਾਨਦਾਰ ਹਾਈਡ੍ਰੇਟਿੰਗ ਡਰਿੰਕ ਹੈ, ਜਿਸ ਵਿਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।



ਨਾਰੀਅਲ ਪਾਣੀ 'ਚ ਮੌਜੂਦ ਇਲੈਕਟ੍ਰੋਲਾਈਟਸ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦੇ ਹਨ।



ਨਾਰੀਅਲ ਪਾਣੀ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।



ਨਾਰੀਅਲ ਪਾਣੀ 'ਚ ਡਾਇਯੂਰੇਟਿਕ ਗੁਣ ਹੁੰਦੇ ਹਨ, ਜੋ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ।



ਇਹ ਕਿਡਨੀ ਦੀ ਸਿਹਤ ਨੂੰ ਬਣਾਈ ਰੱਖਣ ਤੇ ਗੁਰਦੇ ਦੀ ਪੱਥਰੀ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ।