ਕੜ੍ਹੀ ਪੱਤੇ ਦੀ ਭਾਰਤੀ ਰਸੋਈ ਦੇ ਵਿੱਚ ਖੂਬ ਵਰਤੋਂ ਕੀਤੀ ਜਾਂਦੀ ਹੈ। ਜਿਸ ਕਰਕੇ ਕਈ ਲੋਕ ਕੜ੍ਹੀ ਪੱਤੇ ਨੂੰ ਮਿੱਠੀ ਨਿੰਮ ਵੀ ਕਹਿੰਦੇ ਹਨ। ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕਰ ਸਕਦੇ ਹੋ।



ਇਹ ਨਾ ਸਿਰਫ ਭੋਜਨ ਦਾ ਸੁਆਦ ਅਤੇ ਖੁਸ਼ਬੂ ਵਧਾਉਂਦੇ ਹਨ ਬਲਕਿ ਕਈ ਸਿਹਤ ਲਾਭ ਵੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਤੁਸੀਂ ਚਮੜੀ ਅਤੇ ਵਾਲਾਂ ਦੀ ਖਾਸ ਦੇਖਭਾਲ ਲਈ ਵੀ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ।



ਕੜ੍ਹੀ ਪੱਤੇ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਿਰ ਦੀ ਚਮੜੀ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦੇ ਹਨ।



ਵਾਲਾਂ ਵਿੱਚ ਕੜ੍ਹੀ ਪੱਤੇ ਦੀ ਵਰਤੋਂ ਕਰਨ ਨਾਲ ਨਾ ਸਿਰਫ ਵਾਲਾਂ ਦਾ ਵਾਧਾ ਹੁੰਦਾ ਹੈ ਬਲਕਿ ਵਾਲਾਂ ਦੇ ਝੜਨ ਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।



ਕੜ੍ਹੀ ਪੱਤੇ ਆਪਣੇ ਐਂਟੀ-ਹਾਈਪਰਗਲਾਈਸੀਮਿਕ ਗੁਣਾਂ ਲਈ ਜਾਣੇ ਜਾਂਦੇ ਹਨ ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਦੇ ਹਨ।



ਡਾਇਬਟੀਜ਼ ਦੇ ਮਰੀਜ਼ਾਂ ਲਈ ਕੜ੍ਹੀ ਪੱਤੇ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਲਾਭ ਹੋ ਸਕਦਾ ਹੈ।



ਕੜ੍ਹੀ ਪੱਤੇ ਵਿੱਚ ਵਿਟਾਮਿਨ ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਤੁਹਾਡੀ ਚਮੜੀ ਨੂੰ ਚਮਕਦਾਰ ਰੱਖਣ ਵਿੱਚ ਮਦਦ ਕਰਦੇ ਹਨ।



ਇਸ ਦੇ ਨਾਲ ਹੀ ਤੁਸੀਂ ਵਾਲਾਂ ਨੂੰ ਝੜਨ ਤੋਂ ਰੋਕਣ ਅਤੇ ਵਾਲਾਂ ਦੇ ਵਾਧੇ ਨੂੰ ਵਧਾਉਣ ਲਈ ਵੀ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ।



ਕੜ੍ਹੀ ਪੱਤੇ ਵਿਟਾਮਿਨ ਸੀ, ਏ ਅਤੇ ਫਲੇਵੋਨੋਇਡਸ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਆਕਸੀਡੇਟਿਵ ਤਣਾਅ ਨੂੰ ਘਟਾ ਕੇ ਚਮੜੀ ਨੂੰ ਚਮਕਦਾਰ ਅਤੇ ਵਾਲਾਂ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਹਨ।



ਕੜ੍ਹੀ ਪੱਤੇ ਪਾਚਨ ਤੰਤਰ ਨੂੰ ਸਰਗਰਮ ਕਰਦੇ ਹਨ, ਜੋ ਤੁਹਾਡੀ ਭੁੱਖ ਵਧਾਉਂਦੇ ਹਨ ਅਤੇ ਪਾਚਨ ਕਿਰਿਆ ਨੂੰ ਸੁਧਾਰਦੇ ਹਨ। ਇਸ ਦੇ ਲਈ ਤੁਸੀਂ ਰੋਜ਼ ਸਵੇਰੇ ਖਾਲੀ ਪੇਟ 5-6 ਕੜ੍ਹੀ ਪੱਤੇ ਖਾ ਸਕਦੇ ਹੋ।



Thanks for Reading. UP NEXT

ਹਾਰਟ ਅਟੈਕ ਤੋਂ ਪਹਿਲਾਂ ਨਜ਼ਰ ਆਉਣ ਲੱਗ ਪੈਂਦੇ ਇਹ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ

View next story