ਗਰਮੀਆਂ 'ਚ ਲੋਕ ਅਕਸਰ ਕੋਲਡ ਡਰਿੰਕਸ, ਐਨਰਜੀ ਡਰਿੰਕਸ ਆਦਿ ਪੀਣਾ ਪਸੰਦ ਕਰਦੇ ਹਨ। ਜੋ ਸਿਹਤ ਲਈ ਹਾਨੀਕਾਰਕ ਸਾਬਤ ਹੁੰਦਾ ਹੈ।



ਇਸ ਦੀ ਬਜਾਏ ਤੁਸੀਂ ਘਰ 'ਚ ਪੁਦੀਨੇ, ਚੀਆ ਦੇ ਸੀਡਜ਼ ਅਤੇ ਨਿੰਬੂ ਤੋਂ ਬਣਿਆ ਡ੍ਰਿੰਕ ਬਣਾ ਕੇ ਪੀ ਸਕਦੇ ਹੋ।



ਇਹ ਡਰਿੰਕ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਸਾਬਤ ਹੁੰਦਾ ਹੈ।



ਗਰਮੀ ਤੋਂ ਰਾਹਤ ਦੇਣ ਦੇ ਨਾਲ-ਨਾਲ ਇਹ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ।



ਇਸ ਡਰਿੰਕ ਨੂੰ ਤੁਸੀਂ ਗਰਮੀਆਂ 'ਚ ਰੋਜ਼ਾਨਾ ਪੀ ਸਕਦੇ ਹੋ। ਆਓ ਜਾਣਦੇ ਹਾਂ ਡਾਇਟੀਸ਼ੀਅਨ ਆਰਜੂ ਸੇਠੀ ਤੋਂ ਇਸ ਨੂੰ ਪੀਣ ਦੇ ਫਾਇਦਿਆਂ ਅਤੇ ਰੈਸਿਪੀ ਬਾਰੇ।



ਇਸ ਡਰਿੰਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਮੁੱਠੀ ਪੁਦੀਨੇ ਦੀਆਂ ਪੱਤੀਆਂ ਲੈਣੀਆਂ ਪੈਣਗੀਆਂ।



ਇਸ ਤੋਂ ਬਾਅਦ ਅੱਧਾ ਚਮਚ ਨਿੰਬੂ ਦਾ ਰਸ ਅਤੇ ਅੱਧਾ ਚਮਚ ਸ਼ਹਿਦ ਲਓ।



ਹੁਣ ਅੱਧਾ ਚਮਚ ਜੀਰਾ ਅਤੇ ਅੱਧਾ ਚਮਚ ਨਮਕ ਲਓ। ਇਸ ਤੋਂ ਬਾਅਦ ਇਸ 'ਚ ਖੀਰਾ ਅਤੇ ਭਿੱਜੇ ਹੋਏ ਚੀਆ ਬੀਜ ਪਾਓ।



ਹੁਣ ਤੁਸੀਂ ਇਸ ਦੇ ਉੱਪਰ ਥੋੜ੍ਹਾ ਜਿਹਾ ਪਾਣੀ ਪਾਓ। ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ।



ਲਓ ਤੁਹਾਡਾ ਡਰਿੰਕ ਤਿਆਰ ਹੈ। ਪਰਿਵਾਰ ਦੇ ਨਾਲ ਲਓ ਇਸ ਦੇਸੀ ਡ੍ਰਿੰਕ ਦਾ ਲੁਤਫ।