ਦੁੱਧ ਤੋਂ ਇਲਾਵਾ ਬੀਨਜ਼ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਫਲੀਆਂ ਜਿਵੇਂ ਰਾਜਮਾਂਹ, ਛੋਲੇ, ਲੋਬੀਆ ਆਦਿ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਅਤੇ ਤੁਹਾਡੀ ਰੋਜ਼ਾਨਾ ਕੈਲਸ਼ੀਅਮ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ। ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਵੀ ਕੈਲਸ਼ੀਅਮ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਹਰ ਰੋਜ਼ ਇੱਕ ਕਟੋਰੀ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕੈਲਸ਼ੀਅਮ ਦੀ ਚੰਗੀ ਖੁਰਾਕ ਮਿਲ ਸਕਦੀ ਹੈ। ਇਸ 'ਚ ਪਾਲਕ ਬਹੁਤ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਰੋਜ਼ਾਨਾ ਬਦਾਮ ਖਾ ਕੇ ਕੈਲਸ਼ੀਅਮ ਸਪਲੀਮੈਂਟ ਵੀ ਲੈ ਸਕਦੇ ਹੋ। ਕੈਲਸ਼ੀਅਮ ਦੇ ਨਾਲ, ਬਦਾਮ ਵਿੱਚ ਸਿਹਤਮੰਦ ਫੈਟ, ਪ੍ਰੋਟੀਨ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ। ਬਾਦਾਮ ਨੂੰ ਰੋਜ਼ ਰਾਤ ਨੂੰ ਭਿਓ ਕੇ ਸਵੇਰੇ ਛਿਲਕਾ ਉਤਾਰ ਕੇ ਖਾਓ ਤਾਂ ਦੁਗਣਾ ਲਾਭ ਮਿਲੇਗਾ। ਸੁੱਕੇ ਮੇਵੇ ਦੀ ਗੱਲ ਕਰੀਏ ਤਾਂ ਅੰਜੀਰ ਨੂੰ ਕੈਲਸ਼ੀਅਮ ਨਾਲ ਭਰਪੂਰ ਮੰਨਿਆ ਜਾਂਦਾ ਹੈ। ਸੁੱਕੇ ਅੰਜੀਰ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਕੈਲਸ਼ੀਅਮ ਦੀ ਖੁਰਾਕ ਲੈ ਸਕਦੇ ਹੋ। ਜੇਕਰ ਤੁਸੀਂ ਬ੍ਰੋਕਲੀ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਰੋਜ਼ਾਨਾ ਆਧਾਰ 'ਤੇ ਕੈਲਸ਼ੀਅਮ ਦੀ ਬਹੁਤ ਚੰਗੀ ਖੁਰਾਕ ਮਿਲੇਗੀ। ਇੱਕ ਕੱਪ ਕੱਚੀ ਬਰੋਕਲੀ ਵਿੱਚ 35 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਸੋਇਆਬੀਨ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ ਅਤੇ ਇਸ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਆਇਰਨ ਅਤੇ ਪ੍ਰੋਟੀਨ ਦੀ ਵੀ ਚੰਗੀ ਖੁਰਾਕ ਮਿਲਦੀ ਹੈ। ਛੋਲੇ ਦਾ ਸੇਵਨ ਕਰਕੇ ਸਰੀਰ ਨੂੰ ਕੈਲਸ਼ੀਅਮ ਦੀ ਖੁਰਾਕ ਵੀ ਦੇ ਸਕਦੇ ਹੋ। ਦੱਸ ਦੇਈਏ ਕਿ 100 ਗ੍ਰਾਮ ਛੋਲੇ ਵਿੱਚ 150 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।