ਰਜਾਈ ਅੰਦਰ ਸਵੈਟਰ ਪਾ ਕੇ ਸੌਣਾ ਸਿਹਤ ਲਈ ਠੀਕ ਨਹੀਂ। ਜੋ ਗਰਮਾਹਟ ਤੁਹਾਨੂੰ ਸਕੂਨ ਦਿੰਦੀ ਲੱਗਦੀ ਹੈ, ਉਹ ਰਾਤ ਨੂੰ ਸਰੀਰ ਦੇ ਤਾਪਮਾਨ ਨੂੰ ਬੇਤੁਕਾ ਤਰੀਕੇ ਨਾਲ ਵਧਾ ਦਿੰਦੀ ਹੈ। ਇਸ ਨਾਲ ਪਸੀਨਾ, ਬੇਚੈਨੀ ਅਤੇ ਨੀਂਦ ਵਿੱਚ ਖਲਲ ਪੈ ਸਕਦਾ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ।

ਉੱਨੀ ਕੱਪੜੇ ਜਾਂ ਮੋਟੇ ਸਵੈਟਰ ਸਰੀਰ ਦੀ ਗਰਮੀ ਨੂੰ ਬਾਹਰ ਨਿਕਲਣ ਨਹੀਂ ਦਿੰਦੇ।

ਰਜਾਈ ਅੰਦਰ ਪਹਿਲਾਂ ਹੀ ਗਰਮਾਹਟ ਹੁੰਦੀ ਹੈ, ਉਸ ‘ਤੇ ਸਵੈਟਰ ਪਹਿਨਣ ਨਾਲ ਸਰੀਰ ਦਾ ਤਾਪਮਾਨ ਲੋੜ ਤੋਂ ਕਾਫ਼ੀ ਵੱਧ ਜਾਂਦਾ ਹੈ।

ਇਸ ਨਾਲ ਖੂਨ ਦੀਆਂ ਨਾੜੀਆਂ ‘ਤੇ ਦਬਾਅ ਪੈਂਦਾ ਹੈ, ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਘਬਰਾਹਟ ਹੋ ਸਕਦੀ ਹੈ। ਦਿਲ ਦੇ ਮਰੀਜ਼ਾਂ ਲਈ ਇਹ ਆਦਤ ਖਤਰਨਾਕ ਸਾਬਤ ਹੋ ਸਕਦੀ ਹੈ।

ਸਰਦੀਆਂ 'ਚ ਹਵਾ ਪਹਿਲਾਂ ਹੀ ਖੁਸ਼ਕ ਹੁੰਦੀ ਹੈ। ਜਦੋਂ ਅਸੀਂ ਉੱਨੀ ਕੱਪੜੇ ਪਹਿਨ ਕੇ ਸੌਂਦੇ ਹਾਂ ਤਾਂ ਕੱਪੜੇ ਅਤੇ ਚਮੜੀ ਦੇ ਵਿਚਕਾਰ ਰਗੜ ਹੁੰਦੀ ਹੈ।

ਇਸ ਨਾਲ ਚਮੜੀ ਦੀ ਬਚੀ-ਖੁਚੀ ਨਮੀ ਵੀ ਖਤਮ ਹੋ ਜਾਂਦੀ ਹੈ। ਨਤੀਜੇ ਵਜੋਂ ਤੁਹਾਨੂੰ ਸਵੇਰੇ ਉੱਠਣ 'ਤੇ ਖੁਜਲੀ, ਲਾਲੀ (Redness) ਜਾਂ ਐਗਜ਼ੀਮਾ (Eczema) ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਡਾਕਟਰ ਇਸ ਨੂੰ 'ਵਿੰਟਰ ਇਚ' ਕਹਿੰਦੇ ਹਨ। ਉੱਨ ਦੇ ਰੇਸ਼ੇ ਕੋਮਲ ਚਮੜੀ ਨੂੰ ਛਿੱਲ ਸਕਦੇ ਹਨ।

ਵਿਗਿਆਨ ਕਹਿੰਦਾ ਹੈ ਕਿ ਚੰਗੀ ਅਤੇ ਡੂੰਘੀ ਨੀਂਦ ਲਈ ਸਰੀਰ ਦਾ ਤਾਪਮਾਨ ਥੋੜ੍ਹਾ ਘੱਟ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਸਵੈਟਰ ਪਹਿਨ ਕੇ ਸੌਂਦੇ ਹੋ ਤਾਂ ਸਰੀਰ 'ਓਵਰਹੀਟ' ਹੋ ਜਾਂਦਾ ਹੈ।

ਇਸ ਨਾਲ ਤੁਹਾਨੂੰ ਰਾਤ ਭਰ ਬੇਚੈਨੀ ਮਹਿਸੂਸ ਹੁੰਦੀ ਹੈ, ਵਾਰ-ਵਾਰ ਪਸੀਨਾ ਆਉਂਦਾ ਹੈ ਅਤੇ ਨੀਂਦ ਖੁੱਲ੍ਹਦੀ ਰਹਿੰਦੀ ਹੈ। ਸਵੇਰੇ ਉੱਠ ਕੇ ਤੁਸੀਂ ਤਰੋਤਾਜ਼ਾ ਮਹਿਸੂਸ ਕਰਨ ਦੀ ਬਜਾਏ ਥੱਕਿਆ ਹੋਇਆ ਮਹਿਸੂਸ ਕਰਦੇ ਹੋ।

ਇਹ ਪੜ੍ਹਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਬਹੁਤ ਤੰਗ ਅਤੇ ਮੋਟੇ ਕੱਪੜੇ ਪਾ ਕੇ ਰਜਾਈ ਲੈਣ ਨਾਲ ਕਦੇ-ਕਦੇ 'ਆਕਸੀਜਨ ਬਲਾਕ' ਹੋਣ ਦਾ ਖ਼ਤਰਾ ਰਹਿੰਦਾ ਹੈ।

ਖਾਸ ਕਰਕੇ ਛੋਟੇ ਬੱਚਿਆਂ ਨਾਲ ਅਜਿਹਾ ਹੋ ਸਕਦਾ ਹੈ ਕਿਉਂਕਿ ਉਹ ਦੱਸ ਨਹੀਂ ਪਾਉਂਦੇ ਕਿ ਉਨ੍ਹਾਂ ਨੂੰ ਘਬਰਾਹਟ ਹੋ ਰਹੀ ਹੈ।