ਸਰਦੀਆਂ ਦੇ ਮੌਸਮ 'ਚ ਸਰੀਰ ਨੂੰ ਵਧੇਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਸ ਸਮੇਂ ਕਈ ਲੋਕਾਂ ਵਿੱਚ ਖੂਨ ਦੀ ਘਾਟ (ਹੀਮੋਗਲੋਬਿਨ ਘੱਟ ਹੋਣਾ) ਦੀ ਸਮੱਸਿਆ ਵੀ ਵੇਖੀ ਜਾਂਦੀ ਹੈ, ਜਿਸ ਨਾਲ ਥਕਾਵਟ, ਚੱਕਰ ਆਉਣ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।

ਸਹੀ ਖੁਰਾਕ ਅਪਣਾ ਕੇ ਸਰਦੀਆਂ ਵਿੱਚ ਆਸਾਨੀ ਨਾਲ ਖੂਨ ਵਧਾਇਆ ਜਾ ਸਕਦਾ ਹੈ। ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ C ਨਾਲ ਭਰਪੂਰ ਭੋਜਨ ਖਾਣ ਨਾਲ ਖੂਨ ਬਣਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।

ਚੁਕੰਦਰ — ਆਇਰਨ ਅਤੇ ਫੋਲਿਕ ਐਸਿਡ ਦਾ ਖਜ਼ਾਨਾ, ਹੀਮੋਗਲੋਬਿਨ ਤੇਜ਼ੀ ਨਾਲ ਵਧਾਉਂਦਾ ਹੈ। ਜੂਸ ਜਾਂ ਸਲਾਦ ਵਜੋਂ ਖਾਓ।

ਪਾਲਕ — ਸਰਦੀਆਂ ਦੀ ਸਭ ਤੋਂ ਵਧੀਆ ਹਰੀ ਸਬਜ਼ੀ, ਆਇਰਨ ਦਾ ਵਧੀਆ ਸਰੋਤ। ਸਬਜ਼ੀ, ਸੂਪ ਜਾਂ ਪਰਾਂਠੇ ਵਿੱਚ ਵਰਤੋਂ।

ਅਨਾਰ — ਆਇਰਨ ਨਾਲ ਭਰਪੂਰ ਅਤੇ ਵਿਟਾਮਿਨ ਸੀ ਵੀ ਹੁੰਦਾ ਹੈ ਜੋ ਆਇਰਨ ਨੂੰ ਬਿਹਤਰ ਅਬਸਾਰਬ ਕਰਵਾਉਂਦਾ ਹੈ। ਰੋਜ਼ ਇੱਕ ਅਨਾਰ ਖਾਓ।

ਗੁੜ - ਪਰੰਪਰਾਗਤ ਤੌਰ 'ਤੇ ਸਰਦੀਆਂ ਵਿੱਚ ਖਾਧਾ ਜਾਂਦਾ ਹੈ, ਆਇਰਨ ਨਾਲ ਭਰਪੂਰ ਅਤੇ ਸਰੀਰ ਨੂੰ ਗਰਮ ਰੱਖਦਾ ਹੈ। ਚਾਹ ਜਾਂ ਮਿਠਾਈ ਵਿੱਚ ਵਰਤੋਂ।

ਤਿੱਲ ਦੇ ਲੱਡੂ — ਕਾਲੇ ਤਿੱਲ ਆਇਰਨ ਅਤੇ ਕੈਲਸ਼ੀਅਮ ਦੇ ਸ਼ਾਨਦਾਰ ਸਰੋਤ ਹਨ, ਗੁੜ ਨਾਲ ਮਿਲਾ ਕੇ ਖਾਓ ਤਾਂ ਜ਼ਬਰਦਸਤ ਫਾਇਦਾ।

ਖਜੂਰ — ਸੁੱਕੀਆਂ ਖਜੂਰਾਂ ਵਿੱਚ ਆਇਰਨ ਬਹੁਤ ਹੁੰਦਾ ਹੈ, ਦੁੱਧ ਨਾਲ ਖਾਓ ਜਾਂ ਸਨੈਕ ਵਜੋਂ।

ਗਾਜਰ — ਸਰਦੀਆਂ ਦੀ ਮੌਸਮੀ ਸਬਜ਼ੀ, ਆਇਰਨ ਨਾਲ ਨਾਲ ਵਿਟਾਮਿਨ ਏ ਵੀ ਦਿੰਦੀ ਹੈ। ਹਲਵਾ, ਜੂਸ ਜਾਂ ਸਲਾਦ ਵਿੱਚ

ਰਾਗੀ — ਮਿਲੇਟ ਵਿੱਚ ਸਭ ਤੋਂ ਵੱਧ ਆਇਰਨ, ਲੱਡੂ, ਪੋਰਿਜ ਜਾਂ ਰੋਟੀ ਵਜੋਂ ਖਾਓ।

ਮੇਥੀ — ਹਰੀ ਮੇਥੀ ਦੀ ਸਬਜ਼ੀ ਆਇਰਨ ਨਾਲ ਭਰਪੂਰ ਹੁੰਦੀ ਹੈ, ਸਰਦੀਆਂ ਵਿੱਚ ਤਾਜ਼ੀ ਮਿਲਦੀ ਹੈ। ਮਸੂਰ, ਚਨਾ ਜਾਂ ਮੂੰਗ ਦੀ ਦਾਲ ਰੋਜ਼ਾਨਾ ਖਾਓ, ਪਲਾਂਟ ਬੇਸਡ ਆਇਰਨ ਦਾ ਸ਼ਾਨਦਾਰ ਸਰੋਤ।