ਪੇਟ ਦਰਦ ਹੋਣ ‘ਤੇ ਭੁੱਲ ਕੇ ਵੀ ਨਾ ਕਰੋ ਆਹ ਕੰਮ

Published by: ਏਬੀਪੀ ਸਾਂਝਾ

ਅੱਜਕੱਲ੍ਹ ਹਰ ਬੰਦੇ ਦਾ ਲਾਈਫਸਟਾਈਲ ਵਿਗੜ ਚੁੱਕਿਆ ਹੈ

ਅਜਿਹੇ ਵਿਚ ਸਾਡੇ ਪੇਟ ‘ਤੇ ਇਸ ਦਾ ਸਿੱਧਾ ਅਸਰ ਪੈਂਦਾ ਹੈ

ਤਾਂ ਆਓ ਜਾਣਦੇ ਹਾਂ ਪੇਟ ਦਰਦ ਹੋਣ ‘ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਜਦੋਂ ਸਾਡੇ ਪੇਟ ਵਿੱਚ ਦਰਦ ਹੁੰਦਾ ਹੈ ਤਾਂ ਸਾਨੂੰ ਭੁੱਲ ਕੇ ਵੀ ਚਾਹ ਜਾਂ ਕੌਫੀ ਨਹੀਂ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਅਜਿਹਾ ਇਸ ਲਈ ਕਿਉਂਕਿ ਚਾਹ ਜਾਂ ਕੌਫੀ ਪੀਣ ਨਾਲ ਐਸੀਡਿਟੀ ਜਾਂ ਪੇਟ ਦਰਦ ਹੋ ਸਕਦਾ ਹੈ, ਜਿਸ ਨਾਲ ਸਮੱਸਿਆ ਹੋਰ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਸ਼ਰਾਬ ਅਤੇ ਸਿਗਰੇਟ ਤਾਂ ਵੈਸੇ ਵੀ ਬਹੁਤ ਹਾਨੀਕਾਰਕ ਹੁੰਦੇ ਹਨ, ਅਜਿਹੇ ਵਿੱਚ ਪੇਟ ਦਰਦ ਹੋਣ ਵੇਲੇ ਤਾਂ ਇਹ ਹੋਰ ਵੀ ਜ਼ਿਆਦਾ ਖਤਰਨਾਕ ਹੋ ਸਕਦੇ ਹਨ

ਜਿਸ ਵੇਲੇ ਤੁਹਾਡਾ ਪੇਟ ਦਰਦ ਹੋਵੇ, ਉਸ ਵੇਲੇ ਆਇਲੀ ਅਤੇ ਮਸਾਲੇਦਾਰ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਪੇਟ ਦਰਦ ਵੇਲੇ ਭਾਰੀ ਸਮਾਨ ਚੁੱਕਣ ਨਾਲ ਵੀ ਤਕਲੀਫ ਹੋਰ ਜ਼ਿਆਦਾ ਵੱਧ ਜਾਂਦੀ ਹੈ

ਹਾਲਾਂਕਿ ਪੇਟ ਦਰਦ ਹੋਣ ਵੇਲੇ ਅਦਰਕ ਦਾ ਟੁਕੜਾ ਚਬਾਉਣ ਨਾਲ ਪੇਟ ਨੂੰ ਰਾਹਤ ਮਿਲ ਸਕਦੀ ਹੈ