ਕਿਸ ਵੇਲੇ ਵਧ ਜਾਂਦਾ ਬੀਪੀ?
ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੋ ਰਹੀ ਹੈ
ਡਾਕਟਰਾਂ ਮੁਕਾਬਕ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਦਵਾਈਆਂ ਦੇ ਨਾਲ-ਨਾਲ ਘਰੇਲੂ ਇਲਾਜ ਵੀ ਜ਼ਰੂਰੀ ਹੈ
ਆਓ ਤੁਹਾਨੂੰ ਦੱਸਦੇ ਹਾਂ ਕਿਸ ਵੇਲੇ ਵੱਧਦਾ ਜ਼ਿਆਦਾ ਬੀਪੀ
ਆਮਤੌਰ 'ਤੇ ਵਿਅਕਤੀ ਦੇ ਜਾਗਣ ਤੋਂ ਕੁਝ ਘੰਟੇ ਪਹਿਲਾਂ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ
ਦਿਨ ਵੇਲੇ ਬਲੱਡ ਪ੍ਰੈਸ਼ਰ ਵਧਦਾ ਰਹਿੰਦਾ ਹੈ ਅਤੇ ਸ਼ਾਮ ਨੂੰ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ
ਕਈ ਲੋਕਾਂ ਦੀ ਨਾਈਟ ਸ਼ਿਫਟ ਵਿੱਚ ਕੰਮ ਕਰਨ ਦੀ ਵਜ੍ਹਾ ਕਰਕੇ ਨੀਂਦ ਪੂਰੀ ਨਹੀਂ ਹੁੰਦੀ, ਜਿਸ ਕਰਕੇ ਬੀਪੀ ਵੱਧ ਸਕਦਾ ਹੈ
ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਿਅਕਤੀ ਦਾ ਰੂਟੀਨ ਠੀਕ ਨਹੀਂ ਹੈ ਤਾਂ ਵੀ ਬੀਪੀ ਦੀ ਸਮੱਸਿਆ ਵੱਧ ਸਕਦੀ ਹੈ
ਕੰਮ ਦੇ ਜ਼ਿਆਦਾ ਤਣਾਅ ਵਿੱਚ ਸੌਣ ਨਾਲ ਵੀ ਬੀਪੀ ਵੱਧ ਸਕਦਾ ਹੈ
ਸ਼ੂਗਰ ਦੇ ਮਰੀਜ਼ ਜੇਕਰ ਖਾਣ-ਪੀਣ ਦਾ ਧਿਆਨ ਨਾ ਰੱਖਣ ਤਾਂ ਵੀ ਬੀਪੀ ਵੱਧ ਸਕਦਾ ਹੈ