ਦੁੱਧ ਦੀ ਵਰਤੋਂ ਲਗਭਗ ਹਰ ਘਰ ਦੇ ਵਿੱਚ ਕੀਤੀ ਜਾਂਦੀ ਹੈ। ਕਈ ਲੋਕ ਬਾਜ਼ਾਰ ਤੋਂ ਦੁੱਧ ਲੈ ਕੇ ਆਉਂਦੇ ਹਨ ਅਤੇ ਕੁੱਝ ਲੋਕ ਦੋਧੀ ਤੋਂ ਦੁੱਧ ਲੈਂਦੇ ਹਨ। ਤੁਹਾਨੂੰ ਦੁੱਧ ਦੇ ਮਾਮਲੇ ਦੇ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕਿਤੇ ਤੁਸੀਂ ਵੀ ਮਿਲਾਵਟੀ ਦੁੱਧ ਦਾ ਸੇਵਨ ਤਾਂ ਨਹੀਂ ਕਰ ਰਹੇ। ਅੱਜ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਅਸਲੀ ਜਾ ਨਕਲੀ ਦੁੱਧ ਦੇ ਵਿੱਚ ਫਰਕ ਕਰ ਸਕਦੇ ਹੋ। ਪਰ ਹੁਣ ਪਾਣੀ ਦੇ ਨਾਲ-ਨਾਲ ਦੁੱਧ ਵਿੱਚ ਕੁਝ ਹਾਨੀਕਾਰਕ chemicals ਵੀ ਮਿਲਾਏ ਜਾ ਰਹੇ ਹਨ। ਅਜਿਹੇ ਮਿਲਾਵਟੀ ਦੁੱਧ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਨੁਕਸਾਨ ਹੋ ਸਕਦੇ ਹਨ। ਇਨ੍ਹਾਂ ਰਸਾਇਣਾਂ ਕਾਰਨ ਦੁੱਧ ਗਾੜ੍ਹਾ ਅਤੇ ਸਵਾਦਿਸ਼ਟ ਹੋ ਜਾਂਦਾ ਹੈ, ਜਿਸ ਦਾ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਮਨ ਵਿੱਚ ਇੱਕ ਸਵਾਲ ਉੱਠ ਸਕਦਾ ਹੈ ਕਿ ਤੁਸੀਂ ਇਸ ਦੀ ਜਾਂਚ ਕਿਵੇਂ ਕਰ ਸਕਦੇ ਹੋ? FSSAI ਨੇ ਇਸ ਸਬੰਧੀ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਕਿ ਕਿਵੇਂ ਤੁਸੀਂ ਸਿਰਫ ਦੋ ਮਿੰਟਾਂ 'ਚ ਦੁੱਧ ਦੀ ਗੁਣਵੱਤਾ ਦੀ ਜਾਂਚ ਕਰ ਸਕਦੇ ਹੋ। ਡਿਟਰਜੈਂਟ, ਯੂਰੀਆ, ਫਾਰਮਲਿਨ, ਬੈਂਜੋਇਕ ਐਸਿਡ, ਬੋਰਿਕ ਐਸਿਡ, ਅਮੋਨੀਅਮ ਸਲਫੇਟ, ਸੇਲੀਸਾਈਲਿਕ ਐਸਿਡ, ਮੇਲਾਮਾਈਨ ਅਕਸਰ ਦੁੱਧ ਵਿੱਚ ਮਿਲਾਇਆ ਜਾਂਦਾ ਹੈ। ਇਸ ਨਾਲ ਨਾ ਸਿਰਫ ਦੁੱਧ ਦੀ ਮਾਤਰਾ ਵਧਦੀ ਹੈ, ਸਗੋਂ ਇਸ ਦੀ ਗੁਣਵੱਤਾ 'ਤੇ ਵੀ ਅਸਰ ਪੈਂਦਾ ਹੈ। ਹਾਲਾਂਕਿ, ਮਾਲਟੋਡੇਕਸਟ੍ਰੀਨ ਦਾ ਜੋੜ ਦੁੱਧ ਨੂੰ ਗਾੜਾ ਬਣਾਉਂਦਾ ਹੈ, ਜਿਸ ਨਾਲ ਪਾਣੀ ਦੀ ਮਿਲਾਵਟ ਦਾ ਪਤਾ ਨਹੀਂ ਲੱਗ ਸਕਦਾ। FSSAI ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੁੱਧ 'ਚ ਮਾਲਟੋਡੇਕਸਟ੍ਰੀਨ ਦੀ ਮਿਲਾਵਟ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ, ਇੱਕ ਟੈਸਟ ਟਿਊਬ ਲਓ ਅਤੇ ਉਸ ਵਿੱਚ 5 ਮਿਲੀਲੀਟਰ ਦੁੱਧ ਪਾਓ। ਇਸ ਦੁੱਧ ਵਿੱਚ 2 ਮਿਲੀਲੀਟਰ ਆਇਓਡੀਨ ਰੀਏਜੈਂਟ ਪਾਓ। ਫਿਰ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾਓ। ਜੇਕਰ ਦੁੱਧ ਸ਼ੁੱਧ ਹੈ ਤਾਂ ਇਸ ਦਾ ਰੰਗ ਹਲਕਾ ਭੂਰਾ ਹੋਵੇਗਾ। ਜੇਕਰ ਮਾਲਟੋਡੇਕਸਟ੍ਰੀਨ ਨੂੰ ਦੁੱਧ ਵਿੱਚ ਮਿਲਾਇਆ ਜਾਵੇ ਤਾਂ ਮਿਸ਼ਰਤ ਤਰਲ ਦਾ ਰੰਗ ਗੂੜਾ ਭੂਰਾ ਹੋ ਜਾਵੇਗਾ। ਮਾਲਟੋਡੇਕਸਟ੍ਰੀਨ ਨੂੰ ਦੁੱਧ 'ਚ ਚਿੱਟੇ ਪਾਊਡਰ ਦੇ ਰੂਪ ਵਿੱਚ ਮਿਲਾਇਆ ਜਾਂਦਾ ਹੈ, ਤਾਂ ਜੋ ਦੁੱਧ ਜਲਦੀ ਖਰਾਬ ਨਾ ਹੋਵੇ, ਨਾਲ ਹੀ ਦੁੱਧ ਦਾ ਰੰਗ ਵੀ ਨਿਖਰਦਾ ਹੈ। ਦੁੱਧ ਮੋਟਾ ਦਿਖਾਈ ਦਿੰਦਾ ਹੈ, ਜਿਸ ਕਾਰਨ ਖਪਤਕਾਰਾਂ ਨੂੰ ਲੱਗਦਾ ਹੈ ਕਿ ਦੁੱਧ ਵਿੱਚ ਪਾਣੀ ਦੀ ਮਿਲਾਵਟ ਘੱਟ ਹੈ।