ਕੇਲਾ ਅਜਿਹਾ ਫਲ ਹੈ ਜੋ ਕਿ ਹਰ ਮੌਸਮ 'ਚ ਮਿਲ ਜਾਂਦਾ ਹੈ। ਇਸ 'ਚ ਕਾਰਬੋਹਾਈਡਰੇਟ, ਫਾਈਬਰ, ਪੋਟਾਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ, ਵਿਟਾਮਿਨ ਏ, ਮੈਗਨੀਸ਼ੀਅਮ, ਤਾਂਬਾ, ਆਦਿ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।

ਇਸ ਤੋਂ ਇਲਾਵਾ ਦਿਲ ਦੀ ਸਿਹਤ ਬਣਾਈ ਰੱਖਣ, ਪਾਚਨ ਕਿਰਿਆ ਨੂੰ ਬਿਹਤਰ ਬਣਾਉਣ, ਮਾਨਸਿਕ ਸਥਿਤੀ ਨੂੰ ਸੰਤੁਲਿਤ ਕਰਨ ਅਤੇ ਚਮੜੀ ਨੂੰ ਸੁਧਾਰਨ ਚ ਮਦਦਗਾਰ ਸਾਬਿਤ ਹੁੰਦਾ ਹੈ।

ਕੇਲੇ ’ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ’ਚ ਮਦਦ ਕਰਦਾ ਹੈ। ਇਸ ਨੂੰ ਖਾਣ ਨਾਲ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।



ਕੇਲੇ ਕਾਰਬੋਹਾਈਡਰੇਟ ਦਾ ਇਕ ਚੰਗਾ ਸਰੋਤ ਹਨ, ਖਾਸ ਕਰਕੇ ਕੁਦਰਤੀ ਸ਼ੱਕਰ ਜਿਵੇਂ ਕਿ ਗਲੂਕੋਜ਼, ਫਰੂਟੋਜ਼ ਅਤੇ ਸੁਕਰਲੋਜ਼। ਇਹ ਸਰੀਰ ਨੂੰ ਤੁਰੰਤ ਊਰਜਾ ਦਿੰਦੇ ਹਨ। ਇਸ ਲਈ ਇਸਨੂੰ ਤੁਰੰਤ ਊਰਜਾ ਲਈ ਸਭ ਤੋਂ ਵਧੀਆ ਸਨੈਕ ਮੰਨਿਆ ਜਾਂਦਾ ਹੈ।

ਵਿਟਾਮਿਨ ਏ, ਸੀ ਅਤੇ ਬੀ6 ਤੋਂ ਇਲਾਵਾ, ਕੇਲੇ ’ਚ ਮੈਂਗਨੀਜ਼, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਵੀ ਹੁੰਦੇ ਹਨ, ਜੋ ਚੰਗੀ ਸਿਹਤ ਬਣਾਈ ਰੱਖਣ ਲਈ ਜ਼ਰੂਰੀ ਹਨ।

Vitamin A ਅੱਖਾਂ ਦੀ ਸਿਹਤ ਅਤੇ ਨਜ਼ਰ ਲਈ ਜ਼ਰੂਰੀ ਹੈ। ਜਦੋਂ ਕਿ ਮੈਗਨੀਸ਼ੀਅਮ ਅਤੇ ਮੈਂਗਨੀਜ਼ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹਨ।



ਕੇਲੇ ’ਚ ਵਿਟਾਮਿਨ ਸੀ ਅਤੇ ਹੋਰ ਐਂਟੀਆਕਸੀਡੈਂਟ ਹੁੰਦੇ ਹਨ, ਜੋ Skin ਨੂੰ ਪੋਸ਼ਣ ਦੇਣ ’ਚ ਮਦਦ ਕਰਦੇ ਹਨ। ਇਹ ਸਕਿਨ ਨੂੰ ਨਿਖਾਰਨ ਅਤੇ ਸੁਰੱਖਿਆ ਦੇਣ ’ਚ ਮਦਦਗਾਰ ਹੁੰਦੇ ਹਨ।

ਕੇਲੇ ’ਚ ਵਿਟਾਮਿਨ ਬੀ6 ਹੁੰਦਾ ਹੈ, ਜੋ ਦਿਮਾਗ ਦੇ ਕੰਮਕਾਜ ਨੂੰ ਬਿਹਤਰ ਬਣਾਉਂਦਾ ਹੈ।



ਇਹ ਮਾਨਸਿਕ ਤਣਾਅ, ਚਿੰਤਾ ਅਤੇ ਉਦਾਸੀ ਨੂੰ ਘਟਾਉਣ ’ਚ ਮਦਦ ਕਰ ਸਕਦਾ ਹੈ।

ਕੇਲੇ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ, ਜੋ ਕਿ BP ਨੂੰ ਕੰਟਰੋਲ ਕਰਨ ਅਤੇ ਦਿਲ ਦੀ ਸਿਹਤ ਬਣਾਈ ਰੱਖਣ ’ਚ ਮਦਦ ਕਰਦੇ ਹਨ।