ਨਮਕ ਭੋਜਨ ਨੂੰ ਸਵਾਦਿਸ਼ਟ ਬਣਾਉਂਦਾ ਹੈ ਅਤੇ ਸਰੀਰ ਲਈ ਬਹੁਤ ਜ਼ਰੂਰੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਤੋਂ ਇਲਾਵਾ ਨਮਕ ਦੇ ਹੋਰ ਵੀ ਉਪਯੋਗ ਹਨ। ਅੱਜ ਤੁਹਾਨੂੰ ਦੱਸਾਂਗੇ ਇੱਕ ਚਮਚ ਨਮਕ ਪਾ ਕੇ ਨਹਾਉਣ ਦੇ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹਾਸਿਲ ਹੁੰਦੇ ਹਨ। ਲੂਣ ਵਾਲਾ ਪਾਣੀ ਚਮੜੀ ਤੋਂ ਲੈ ਕੇ ਜ਼ੁਕਾਮ ਅਤੇ ਖਾਂਸੀ ਤੱਕ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ। ਆਓ ਜਾਣਦੇ ਹਾਂ Salt water bath ਦੇ ਫਾਇਦਿਆਂ ਬਾਰੇ। ਪਾਣੀ 'ਚ ਇੱਕ ਚਮਚ ਲੂਣ ਮਿਲਾ ਕੇ ਇਸ਼ਨਾਨ ਕਰਨ ਨਾਲ ਖੁਜਲੀ, ਚੰਬਲ ਅਤੇ ਚਮੜੀ ਨਾਲ ਸੰਬੰਧਤ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਨਮਕ ਵਾਲੇ ਪਾਣੀ ਨਾਲ ਨਹਾਉਣ ਨਾਲ ਸਰੀਰ ਵਿਚੋਂ ਵਾਧੂ ਪਾਣੀ ਨਿਕਲ ਜਾਂਦਾ ਹੈ ਜੋ ਜ਼ਿਆਦਾ ਚਰਬੀ ਨੂੰ ਸਾੜਦਾ ਹੈ, ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲ ਸਕਦੀ ਹੈ। ਇਸ ਨਾਲ ਥਕਾਵਟ ਵੀ ਘੱਟ ਹੁੰਦੀ ਹੈ। ਗੁੰਨਗੁੰਨੇ ਪਾਣੀ 'ਚ ਇਕ ਚਮਚ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਵਿਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ, ਜਿਸ ਨਾਲ ਮਾਸਪੇਸ਼ੀਆਂ ਵਿਚ ਖੂਨ ਦਾ ਸੰਚਾਰ ਵੱਧ ਸਕਦਾ ਹੈ। ਪਾਣੀ 'ਚ ਦੋ ਚਮਚ ਨਮਕ ਮਿਲਾ ਕੇ ਇਸ਼ਨਾਨ ਕਰਨ ਨਾਲ ਬੁਖਾਰ, ਖਾਂਸੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਹ ਨੱਕ ਅਤੇ ਗਲੇ ਦੀ ਲਾਗ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਗਰਮ ਪਾਣੀ ਵਿੱਚ ਇੱਕ ਚਮਚ ਨਮਕ ਮਿਲਾ ਕੇ ਇਸ਼ਨਾਨ ਕਰਨ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨਾਲ ਦਿਨ ਭਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਖਾਸ ਕਰਕੇ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਨਮਕ ਵਾਲੇ ਪਾਣੀ ਨਾਲ ਇਸ਼ਨਾਨ ਕਰੋਗੇ ਤਾਂ ਤੁਹਾਨੂੰ ਚੰਗੀ ਨੀਂਦ ਆਵੇਗੀ। ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।