ਸਾਵਧਾਨ! ਕੀ ਤੁਸੀਂ ਵੀ ਤਾਂ ਨਹੀਂ ਪੀਂਦੇ ਇਸ ਤਰੀਕੇ ਨਾਲ ਚਾਹ, ਹੋ ਸਕਦਾ ਹੈ...

Published by: ਏਬੀਪੀ ਸਾਂਝਾ

ਆਮ ਕਰਕੇ ਅਸੀਂ ਸਵੇਰੇ-ਸਵੇਰੇ ਚਾਹ ਨਾਲ ਹੀ ਦਿਨ ਦੀ ਸ਼ੁਰੂਆਤ ਕਰਦੇ ਹਨ।



ਬਹੁਤੇ ਲੋਕ ਚਾਹ ਦਾ ਕੱਪ ਪੀ ਕੇ ਹੀ ਬਿਸਤਰੇ ਤੋਂ ਉਠਦੇ ਹਨ।



ਕਈ ਲੋਕ ਖਾਣੇ ਦੇ ਤੁਰਤ ਬਾਅਦ ਜਾਂ ਪਹਿਲਾਂ ਚਾਹ ਪੀਂਦੇ ਹਨ,



ਪਰ ਖਾਣਾ ਖਾਣ ਤੋਂ ਪਹਿਲਾਂ ਚਾਹ ਪੀਣਾ ਸਹੀ ਹੈ ਜਾਂ ਨਹੀਂ, ਇਹ ਵੱਡਾ ਸਵਾਲ ਹੈ।



ਖਾਣੇ ਤੋਂ ਪਹਿਲਾਂ ਚਾਹ ਪੀਣ ਦੇ ਨੁਕਸਾਨ



ਪਾਚਨ ਸਬੰਧੀ ਸਮੱਸਿਆਵਾਂ- ਚਾਹ ‘ਚ ਟੈਨਿਨ ਹੁੰਦਾ ਹੈ, ਜੋ ਭੋਜਨ ਦੇ ਪਾਚਨ ‘ਚ ਰੁਕਾਵਟ ਪੈਦਾ ਕਰਦਾ ਹੈ। ਇਸ ਨਾਲ ਪੇਟ ਦਰਦ, ਗੈਸ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਆਇਰਨ ਦੀ ਕਮੀ- ਟੈਨਿਨ ਆਇਰਨ ਨੂੰ ਘੱਟ ਕਰਦਾ ਹੈ, ਜਿਸ ਨਾਲ ਸਰੀਰ ‘ਚ ਆਇਰਨ ਦੀ ਕਮੀ ਹੋ ਸਕਦੀ ਹੈ।



ਚਾਹ ਵਿੱਚ ਐਸੀਡਿਕ ਗੁਣ ਮੌਜੂਦ ਹੁੰਦੇ ਹਨ, ਜਿਸ ਨਾਲ ਪੇਟ ਵਿੱਚ ਜਲਣ ਅਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।



ਚਾਹ ‘ਚ ਮੌਜੂਦ ਕੈਫੀਨ ਅਤੇ ਟੈਨਿਨ ਖੂਨ ‘ਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾ ਸਕਦੇ ਹਨ, ਜਿਸ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।