ਕਾਲੀ ਚਾਹ ਪੀਣ ਤੋਂ ਬਾਅਦ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ। ਇਸ 'ਚ ਕੈਫੀਨ ਪਾਇਆ ਜਾਂਦਾ ਹੈ, ਜੋ ਵਿਅਕਤੀ ਨੂੰ ਐਕਟਿਵ ਰੱਖਦਾ ਹੈ



ਇਸ ਲਈ ਕਾਲੀ ਚਾਹ ਦਾ ਸੇਵਨ ਸੀਮਤ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ



ਕਾਲੀ ਚਾਹ ਵਿੱਚ ਮੌਜੂਦ ਪੋਲੀਫੇਨੌਲ ਨਾਮਕ ਐਂਟੀਆਕਸੀਡੈਂਟ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ



ਜੋ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ



ਇਸ ਚਾਹ 'ਚ ਮੌਜੂਦ ਫਲੇਵੋਨੋਇਡਸ ਅਤੇ ਪੋਲੀਫੇਨੋਲ ਵਾਲੇ ਤੱਤ ਹੁੰਦੇ ਨੇ ਜੋ ਕਿ ਦਿਲ ਦੀ ਸਿਹਤ ਲਈ ਚੰਗੇ ਹੁੰਦੇ ਹਨ



ਕਾਲੀ ਚਾਹ ਪੀਣ ਨਾਲ ਖਰਾਬ ਕੋਲੈਸਟ੍ਰੋਲ ਅਤੇ ਮੋਟਾਪੇ ਸਮੇਤ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ



ਕਾਲੀ ਚਾਹ 'ਚ ਮੌਜੂਦ ਤੱਤ ਸਰੀਰ ਦੇ ਅੰਦਰ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ



ਇਸ ਦਾ ਬਿਹਤਰ ਪ੍ਰਭਾਵ ਚਮੜੀ ਅਤੇ ਵਾਲਾਂ 'ਤੇ ਵੀ ਦੇਖਣ ਨੂੰ ਮਿਲਦਾ ਹੈ



ਜਿਹੜੇ ਲੋਕ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਕਬਜ਼, ਬਲੋਟਿੰਗ ਆਦਿ ਤੋਂ ਪੀੜਤ ਹਨ। ਉਨ੍ਹਾਂ ਲਈ ਕਾਲੀ ਚਾਹ ਦਾ ਸੇਵਨ ਕਿਸੇ ਵਰਦਾਨ ਤੋਂ ਘੱਟ ਨਹੀਂ



ਇਸ ਦੇ ਸੇਵਨ ਨਾਲ ਪਾਚਨ ਤੰਤਰ ਵਧੀਆ ਕੰਮ ਕਰਦਾ ਹੈ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ