ਪੂਜਾ ਤੋਂ ਲੈ ਕੇ ਮਸਾਲਿਆਂ ਤੱਕ ਹਰ ਚੀਜ਼ ਵਿੱਚ ਵਰਤਿਆ ਜਾਂਦਾ ਲੌਂਗ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਲੌਂਗ ਵਿੱਚ ਐਂਟੀਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਦੰਦਾਂ ਦੇ ਦਰਦ, ਸੜਨ ਤੋਂ ਇਲਾਵਾ ਪੇਟ ਦੇ ਅਲਸਰ ਤੇ ਵਾਇਰਲ ਇਨਫੈਕਸ਼ਨ ਤੋਂ ਵੀ ਰਾਹਤ ਦਿੰਦੇ ਹਨ। ਲੌਂਗ ਵਿੱਚ ਯੂਜੇਨੋਲ ਹੁੰਦਾ ਹੈ, ਜੋ ਕੈਂਸਰ ਵਿਰੋਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਅਜਿਹੇ 'ਚ ਜੇਕਰ ਰੋਜ਼ਾਨਾ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰਵਾਈਕਲ ਕੈਂਸਰ ਸੈੱਲਾਂ ਨੂੰ ਨਸ਼ਟ ਕਰਨ ਲੱਗਦਾ ਹੈ। ਲੌਂਗ ਦਾ ਜੂਸ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। : ਲੌਂਗ ਵਿੱਚ ਅਜਿਹੇ ਕਈ ਮਿਸ਼ਰਣ ਪਾਏ ਜਾਂਦੇ ਹਨ, ਜੋ ਲੀਵਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਮਿਸ਼ਰਣ ਫੈਟੀ ਲੀਵਰ ਦੀ ਬੀਮਾਰੀ ਤੋਂ ਬਚਾ ਸਕਦੇ ਹਨ। ਲੌਂਗ ਵਿੱਚ ਕਾਰਬੋਹਾਈਡਰੇਟ, ਫਾਈਬਰ, ਮੈਂਗਨੀਜ਼, ਐਂਟੀਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਫੰਗਲ ਗੁਣ, ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਕੇ ਤੇ ਵਿਟਾਮਿਨ ਈ ਸਮੇਤ ਪੌਸ਼ਟਿਕ ਤੱਤ ਹੁੰਦੇ ਹਨ। ਇੱਕ ਰਿਸਰਚ ਮੁਤਾਬਕ ਲੌਂਗ ਦਾ ਤੇਲ ਇਨ੍ਹਾਂ ਬੀਮਾਰੀਆਂ ਨੂੰ ਕੰਟਰੋਲ ਕਰਕੇ ਕਿਡਨੀ ਫੰਕਸ਼ਨ ਦੀ ਰਫਤਾਰ ਵਧਾਉਣ ਦਾ ਕੰਮ ਕਰਦਾ ਹੈ।