ਕੀ ਤੁਹਾਨੂੰ ਪਤਾ ਗਰਮੀਆਂ 'ਚ ਠੰਢਾ ਦੁੱਧ ਪੀਣ ਨਾਲ ਹੁੰਦੇ ਨੇ ਇਹ ਜ਼ਬਰਦਸਤ ਫਾਇਦੇ? ਸਵੇਰੇ ਉੱਠਣ ਤੋਂ ਬਾਅਦ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਦੀ ਸਲਾਹ ਆਪਣੇ ਵੱਡੇ-ਬਜ਼ੁਰਗਾਂ ਦੇ ਮੂੰਹੋਂ ਕਈ ਵਾਰ ਸੁਣੀ ਹੋਵੇਗੀ ਪਰ ਕੀ ਤੁਸੀਂ ਠੰਢੇ ਦੁੱਧ ਦੇ ਫਾਇਦੇ ਜਾਣਦੇ ਹੋ? ਗਰਮੀਆਂ 'ਚ ਕੈਲਸ਼ੀਅਮ ਨਾਲ ਭਰਪੂਰ ਠੰਢਾ ਐਸਿਡ ਬਣਨ ਤੋਂ ਰੋਕਣ 'ਚ ਮਦਦਗਾਰ ਸਾਬਤ ਹੁੰਦਾ ਹੈ। ਜੇ ਤੁਸੀਂ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਠੰਢੇ ਦੁੱਧ ਦਾ ਸੇਵਨ ਜ਼ਰੂਰ ਕਰੋ। ਸਕੂਨ ਦੀ ਨੀਂਦ ਲੈਣ ਲਈ ਠੰਢੇ ਦੁੱਧ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਪੀਣ ਨਾਲ ਬੀਪੀ 'ਚ ਉਤਰਾਅ-ਚੜ੍ਹਾਅ ਦੀ ਸਮੱਸਿਆ ਨਹੀਂ ਹੁੰਦੀ ਤੇ ਸਰੀਰ ਨੂੰ ਆਰਾਮ ਮਿਲਦਾ ਹੈ। ਤਣਾਅ ਤੇ ਚਿੰਤਾ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਠੰਢਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਠੰਢਾ ਦੁੱਧ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ 'ਚ ਸੁਧਾਰ ਹੁੰਦਾ ਹੈ ਤੇ ਸਰੀਰ 'ਚ ਤਣਾਅ ਵਾਲੇ ਹਾਰਮੋਨਸ ਵੀ ਘੱਟ ਹੁੰਦੇ ਹਨ। ਜੇਕਰ ਤੁਸੀਂ ਕਸਰਤ ਤੇ ਡਾਈਟ ਦੇ ਨਾਲ ਠੰਢੇ ਦੁੱਧ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਭਾਰ ਘਟਾਉਣ 'ਚ ਮਦਦ ਮਿਲ ਸਕਦੀ ਹੈ।